1947 ਦੀ ਵੰਡ ਵੇਲੇ ਵਿਛੜੇ ਭਰਾਵਾਂ ਦਾ ਮੁੜ ਮਿਲਣ ਦਾ ਸਬੱਬ ਇੰਝ ਬਣਿਆ
ਭਾਰਤ ਤੇ ਪਾਕਿਸਤਾਨ ਦੀ ਵੰਡ ਦੌਰਾਨ ਵਿਛੜੇ ਭਰਾਵਾਂ ਵਿੱਚੋਂ ਭਾਰਤ ਰਹਿੰਦੇ ਮੁਹੰਮਦ ਸਿੱਕਾ ਖ਼ਾਨ ਨੂੰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਮੁਹੱਈਆ ਕਰਵਾਇਆ ਗਿਆ ਹੈ। ਹੁਣ ਉਹ ਆਪਣੇ ਭਰਾ ਮੁਹੰਮਦ ਸਦੀਕ ਖ਼ਾਨ ਅਤੇ ਬਾਕੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਪਾਕਿਸਤਾਨ ਜਾ ਸਕਣਗੇ।
ਪਾਕਿਸਤਾਨ ਵੱਲੋਂ ਵੀਜ਼ਾ ਦਿੱਤੇ ਜਾਣ ਉੱਤੇ ਸਦੀਕ ਖ਼ਾਨ ਤੇ ਸਿੱਕਾ ਖ਼ਾਨ ਦੋਵੇਂ ਬਹੁਤ ਖੁਸ਼ ਹਨ। ਹਾਲਾਂਕਿ 74 ਸਾਲ ਬਾਅਦ ਦੋਵੇਂ ਭਰਾ ਕੁਝ ਸਮੇਂ ਲਈ ਕਰਤਾਰਪੁਰ ਸਾਹਿਬ ਵਿਖੇ ਵੀ ਮਿਲੇ ਸਨ।
ਰਿਪੋਰਟ- ਸੁਰਿੰਦਰ ਮਾਨ, ਬੀਬੀਸੀ ਉਰਦੂ
ਐਡਿਟ- ਸਦਫ਼ ਖ਼ਾਨ