ਕੈਪਟਨ ਅਮਰਿੰਦਰ ਦੇ ਪਿੰਡ ਦਾ ਕੌਮਾਂਤਰੀ ਖਿਡਾਰੀ ਚਾਹ ਸਟਾਲ ਲਗਾਉਣ ਨੂੰ ਕਿਉਂ ਮਜਬੂਰ

‘ਤਰਸ ਦੇ ਆਧਾਰ ’ਤੇ ਮੰਤਰੀਆਂ ਦੇ ਰਿਸ਼ਤੇਦਾਰਾਂ ਨੂੰ ਤਾਂ ਨੌਕਰੀਆਂ ਮਿਲ ਜਾਂਦੀਆਂ ਹਨ, ਸਾਨੂੰ ਕਾਬਲੀਅਤ ਦੇ ਆਧਾਰ ’ਤੇ ਵੀ ਨਹੀਂ ਮਿਲਦੀ’

ਇਹ ਕਹਿਣਾ ਹੈ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਕੌਮਾਂਤਰੀ ਪੱਧਰ ਦੇ ਪਾਵਰ ਲਿਫ਼ਟਿੰਗ ਦੇ ਖਿਡਾਰੀ ਇੰਦਰਜੀਤ ਸਿੰਘ ਦਾ ਜੋ ਨੌਕਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਹੈ।

ਸਰਕਾਰੀ ਨੌਕਰੀ ਲਈ ਉਸ ਨੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੱਕ ਪਹੁੰਚੀ ਕੀਤੀ ਪਰ ਪੱਲੇ ਨਿਰਾਸ਼ਾ ਹੀ ਹੱਥ ਆਈ ਇਸ ਕਰ ਕੇ ਉਸ ਨੇ ਹੁਣ ਆਪਣੇ ਪਿਤਾ ਨਾਲ ਚਾਹ ਦੀ ਦੁਕਾਨ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਕੌਮਾਂਤਰੀ ਪੱਧਰ ਦੇ ਇਸ ਖਿਡਾਰੀ ਨੇ ਆਪਣੀ ਜ਼ਿੰਦਗੀ ਦੇ ਤੌਖਲੇ ਬੀਬੀਸੀ ਪੰਜਾਬੀ ਨਾਲ ਸਾਂਝੇ ਕੀਤੇ।

ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ, ਸ਼ੂਟ ਅਤੇ ਐਡਿਟ - ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)