ਪਰਵਾਸ ਦੀ ਮਜਬੂਰੀ: ਪਤਨੀ ਤੇ 3 ਬੱਚਿਆਂ ਦੀਆਂ ਲਾਸ਼ਾਂ ਦੀ ਉਡੀਕ ’ਚ ਬੇਹਾਲ ਹੁਸੈਨ
ਕੁਰਦਿਸਤਾਨ 'ਚ ਇੱਕ ਹਵਾਈ ਅੱਡੇ ਦੇ ਆਗਮਨ ਟਰਮੀਨਲ 'ਤੇ ਪਰਿਵਾਰ ਆਪਣੇ ਪਿਆਰਿਆਂ ਨੂੰ ਮਿਲਣ ਦੀ ਨਹੀਂ ਸਗੋਂ ਲਾਸ਼ਾਂ ਦੀ ਉਡੀਕ 'ਚ ਬੇਹਾਲ ਹਨ।
ਬਾਕੀਆਂ ਵਾਂਗ ਰਿਜ਼ਗਾਰ ਹੁਸੈਨ ਵੀ ਆਪਣੀ ਪਤਨੀ ਤੇ ਤਿੰਨ ਬੱਚਿਆਂ ਦੀਆਂ ਲਾਸ਼ਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੂੰ ਲਾਸ਼ਾਂ ਲੈਣ ਲਈ ਏਅਰਪੋਰਟ
ਸੱਦਿਆ ਗਿਆ ਸੀ।
ਪਰਿਵਾਰ ਇੰਗਲਿਸ਼ ਚੈਨਲ ਪਾਰ ਕਰਕੇ ਯੂਕੇ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਡੁੱਬ ਗਿਆ।