ਮਾਂ-ਬੱਚੇ ਦੀ ਅਜਿਹੀ ਸਾਂਝ ਜੋ ਤੁਹਾਡਾ ਦਿਲ ਪਸੀਜ ਦੇਵੇਗੀ

ਡਿਫਰੈਂਟਲੀ ਏਬਲਡ 17 ਸਾਲ ਦੇ ਸਮਿਤ ਚੰਗੇਲਾ ਗੁਜਰਾਤ ਦੇ ਰਾਜਕੋਟ ਤੋਂ ਹਨ। ਪਰ ਉਨ੍ਹਾਂ ਦੀ ਮਾਂ ਹੀਨਾ ਨੇ ਕਦੇ ਵੀ ਸਮਿਤ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਇੱਕ ਸਪੈਸ਼ਲ ਬੱਚੇ ਹਨ। ਇਹ ਕਿਹਾ ਜਾਂਦਾ ਹੈ ਕਿ ਮਾਂ ਬੱਚੇ ਦੇ ਅੰਦਰ ਰਹਿੰਦੀ ਹੈ ਅਤੇ ਹੀਨਾ ਇਸ ਦੀ ਸਟੀਕ ਉਦਾਹਰਣ ਹਨ।

ਬਿਮਾਰੀ ਕਾਰਨ ਸਮਿਤ ਦੇ ਅੰਗਾਂ ਉੱਤੇ ਪ੍ਰਭਾਵ ਪੈਣ ਲੱਗਿਆ ਅਤੇ ਉਹ ਇਧਰ-ਉਧਰ ਜਾਣ ਵਿੱਚ ਅਸਮਰੱਥ ਸੀ। ਫ਼ਿਰ ਉਸ ਨੂੰ ਜ਼ਿੰਦਗੀ ਦੇ ਹਰ ਕਦਮ ਤੇ ਆਪਣੀ ਮਾਂ ਦਾ ਸਾਥ ਮਿਲਿਆ।

ਸਮਿਤ ਇੱਕ ਹੋਣਹਾਰ ਤੇ ਸਮਝਦਾਰ ਵਿਦਿਆਰਥੀ ਹੈ। ਉਹ ਭਾਵੇਂ ਆਪਣੇ ਹੱਥ ਅਤੇ ਲੱਤਾਂ ਨਹੀਂ ਹਿਲਾ ਸਕਦਾ ਪਰ ਨੱਕ ਨਾਲ ਫੋਨ ਚਲਾਉਂਦਾ ਹੈ। ਉਸ ਦਾ ਨੱਕ ਉਂਗਲਾਂ ਵਾਂਗ ਕੰਮ ਕਰਦਾ ਹੈ।

ਹੀਨਾ ਚੰਗੇਲਾ ਇੱਕ ਉਹ ਮਾਂ ਹਨ ਜੋ ਆਪਣੇ ਪੁੱਤਰ ਦੇ ਸੁਪਨਿਆਂ ਨੂੰ ਖੰਭ ਦੇ ਰਹੇ ਹਨ। ਉਹ ਸਮਿਤ ਨੂੰ ਅਸਮਾਨ ਵਿੱਚ ਉੱਡਣ ਲਈ ਮਦਦ ਕਰ ਰਹੇ ਹਨ।

(ਵੀਡੀਓ – ਬੀਬੀਸੀ ਗੁਜਰਾਤੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)