ਕ੍ਰਿਸਮਸ ’ਤੇ ਈਸਾ ਮਸੀਹ ਦੀ ਤੋੜੀ ਮੂਰਤੀ ਤੇ ਪਾਇਆ ਜਸ਼ਨਾਂ ’ਚ ਵਿਘਨ
25 ਦਸੰਬਰ ਨੂੰ ਪੂਰੀ ਦੁਨੀਆ ਸਮੇਤ ਭਾਰਤ ਵਿੱਚ ਵੀ ਕ੍ਰਿਸਮਸ ਦਾ ਜਸ਼ਨ ਮਨਾਇਆ ਗਿਆ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਲੋਕਾਂ ਨੇ ਇਸ ਤਿਓਹਾਰ ਦਾ ਆਨੰਦ ਮਾਣਿਆ।
ਪਰ ਭਾਰਤ ਦੇ ਕਈ ਸੂਬਿਆਂ ਵਿੱਚ ਕ੍ਰਿਸਮਸ ਦੇ ਜਸ਼ਨ ਦੌਰਾਨ ਕੁਝ ਲੋਕਾਂ ਨੇ ਮਾਹੌਲ ਵੀ ਖ਼ਰਾਬ ਕੀਤਾ ਜਾਂ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ।
ਇਨ੍ਹਾਂ ਘਟਨਾਵਾਂ ਵਿੱਚ ਕ੍ਰਿਸਮਸ ਦੇ ਜਸ਼ਨ ਵਿੱਚ ਹਿੰਦੂਆਂ ਦੇ ਸ਼ਾਮਲ ਹੋਣ 'ਤੇ ਵਿਰੋਧ ਨੂੰ ਲੈ ਕੇ, ਯਿਸ਼ੂ ਮਸੀਹ ਦੀ ਮੂਰਤੀ ਤੋੜਨ ਅਤੇ ਬੱਚਿਆਂ ਨੂੰ ਸਾਂਤਾ ਕਲਾਜ਼ ਦੁਆਰਾ ਤੋਹਫ਼ੇ ਵੰਡਣ ਤੱਕ ਦੇ ਮਾਮਲੇ ਸ਼ਾਮਲ ਹਨ।
ਪੁਲਿਸ ਨੇ ਕਈ ਥਾਂਈ ਮਾਮਲੇ ਦਰਜ ਕੀਤੇ ਹਨ ਅਤੇ ਕੁਝ ਥਾਂਵਾਂ ਉੱਤੇ ਹਿੰਦੂਤਵੀ ਸੰਗਠਨਾਂ ਨੇ ਕ੍ਰਿਸਮਸ ਦੇ ਸਮਾਗਮਾਂ ਨੂੰ ਧਰਮ ਪਰਿਵਰਤਨ ਨਾਲ ਜੋੜਕੇ ਇਸ ਦਾ ਵਿਰੋਧ ਦਰਜ ਕਰਵਾਇਆ ਹੈ।
(ਰਿਪੋਰਟ - ਕਮਲ ਸੈਣੀ, ਸਤ ਸਿੰਘ ਐਡਿਟ - ਰਵੀ ਸ਼ੰਕਰ ਕੁਮਾਰ)