ਬਿਨਾਂ ਡਰਾਈਵਰਾਂ ਦੀਆਂ ਟੈਕਸੀਆਂ ’ਚ ਹਾਦਸੇ ਰੋਕਣ ਲਈ ਇਹ ਤਕਨੀਕ ਵਰਤੀ ਗਈ ਹੈ
ਬੀਜਿੰਗ ਦੀਆਂ ਸੜਕਾਂ 'ਤੇ ਦੌੜਦੀ ਇਹ ਟੈਕਸੀ ਬਿਨਾਂ ਡਰਾਇਵਰ ਦੇ ਚੱਲਦੀ ਹੈ, ਚੀਨ ਦੀ ਰਾਜਧਾਨੀ ਬੀਜਿੰਗ ਨੇ ਦੇਸ਼ ਦੀ ਪਹਿਲੀ 'ਰੋਬੋਟੈਕਸੀ' ਦੇ ਕਮਰਸ਼ੀਅਲ ਪਾਇਲਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਫਿਲਹਾਲ ਲਈ, ਕਿਸੇ ਵੀ ਐਮਰਜੈਂਸੀ ਮਾਮਲੇ ਨੂੰ ਸੰਭਾਲਣ ਲਈ ਇੱਕ ਸੁਰੱਖਿਆ ਸੁਪਰਵਾਈਜ਼ਰ ਵੀ ਕਾਰ ਵਿੱਚ ਮੌਜੂਦ ਰਹੇਗਾ।
ਕਾਰ ਵਿੱਚ ਲੱਗੇ ਖਾਸ ਯੰਤਰ ਅਤੇ ਸੈਂਸਰ ਵਾਤਾਵਰਨ, ਪੈਦਲ ਚੱਲਣ ਵਾਲੇ ਲੋਕਾਂ ਅਤੇ ਦੂਸਰੇ ਵਾਹਨਾਂ ਦਾ ਪਤਾ ਲਗਾ ਲੈਂਦੇ ਹਨ।