65 ਸਾਲ ਦਾ ਇਹ ਵਿਦਿਆਰਥੀ ਇਸ ਉਮਰ 'ਚ ਪੜ੍ਹਾਈ ਵੱਲ ਕਿਉਂ

ਹਰਿਆਣਾ ਦੇ 65 ਸਾਲਾ ਵਿਦਿਆਰਥੀ ਵਿਜੇ ਗੁਲੀਆ ਲੋਕਾਂ ’ਚ ਚਰਚਾ ਦਾ ਵਿਸ਼ਾ ਬਣ ਗਏ ਹਨ। ਵਿਜੇ ਗੁਲੀਆ ਸੋਇਲ ਟੈਸਟਿੰਗ ਅਤੇ ਫਸਲ ਤਕਨੀਕ ਵਿੱਚ ਕੋਰਸ ਕਰ ਰਹੇ ਹਨ।

ਸੋਨੀਪਤ ਤੋਂ ਉਹ ਰੋਜ਼ਾਨਾ ਕਰਨਾਲ ਸਥਿਤ ਸਰਕਾਰੀ ITI ਵਿੱਚ ਪੜ੍ਹਨ ਜਾਂਦੇ ਹਨ। ਉਹ ਖੇਤੀਬਾੜੀ ਬਾਰੇ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰਨੀ ਚਾਹੁੰਦੇ ਹਨ।

ਕੰਨਾਂ ਤੋਂ ਸੁਣਾਈ ਨਾ ਦੇਣ ਕਾਰਨ ਵਿਜੇ ਦੇ ਟੀਚਰ ਉਨ੍ਹਾਂ ਨੂੰ ਲਿਖ ਕੇ ਸਮਝਾਉਂਦੇ ਹਨ। ਵਿਜੇ ਨੂੰ ਪਹਿਲਾਂ ਤੋਂ ਵੀ ਖੇਤੀਬਾੜੀ ਦੀ ਜਾਣਕਾਰੀ ਹੋਣ ਕਾਰਨ ਸਾਥੀ ਵਿਦਿਆਰਥੀ ਕੁਝ ਨਾ ਕੁਝ ਪੁੱਛਦੇ ਰਹਿੰਦੇ ਹਨ।

(ਰਿਪੋਰਟ - ਕਮਲ ਸੈਣੀ, ਐਡਿਟ - ਅਸਮਾ ਹਾਫ਼ਿਜ਼)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)