ਕੁਨਾਲ ਕਾਮਰਾ - ਮੇਰੇ ਸ਼ੋਅ ਰੱਦ ਹੋਣ ਲਈ ਨਹਿਰੂ ਜੀ ਨਹੀਂ, ਦੇਸ ਦੇ ਪੀਐੱਮ ਜ਼ਿੰਮੇਵਾਰ ਹਨ

ਵੀਡੀਓ ਕੈਪਸ਼ਨ, ਕੁਨਾਲ ਕਾਮਰਾ ਸ਼ੋਅ ਰੱਦ ਹੋਣ ਅਤੇ ਪੀਐੱਮ ਮੋਦੀ ਬਾਰੇ ਕੀ ਕਹਿ ਰਹੇ ਹਨ

ਸਟੈਂਡਅਪ ਕਾਮੇਡੀਅਨ ਕੁਨਾਲ ਕਾਮਰਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਉੱਤੇ ਵਿਅੰਗ ਭਰੀਆਂ ਟਿੱਪਣੀਆਂ ਕਰਕੇ ਚਰਚਾ ਵਿੱਚ ਰਹਿੰਦੇ ਹਨ।

ਹਾਲ ਹੀ ਵਿੱਚ ਉਨ੍ਹਾਂ ਦੇ ਬੈਂਗਲੁਰੂ ਵਿੱਚ ਸ਼ੋਅ ਰੱਦ ਹੋਏ ਹਨ, ਇਹੀ ਨਹੀਂ ਇਸ ਤੋਂ ਪਹਿਲਾਂ ਇੱਕ ਹੋਰ ਸਟੈਂਡਅਪ ਕਾਮੇਡੀਅਨ ਮੁਨੱਵਰ ਫਾਰੁਕੀ ਦੇ ਸ਼ੋਅ ਵੀ ਰੱਦ ਹੋਏ ਸਨ। ਕੁਨਾਲ ਕਾਮਰਾ ਨੇ ਉਨ੍ਹਾਂ ਦੇ ਸ਼ੋਅ ਰੱਦ ਹੋਣ ’ਤੇ ਵੀ ਪ੍ਰਤੀਕੀਰਿਆ ਦਿੱਤੀ ਹੈ।

ਮੌਜੂਦਾ ਦੌਰ ਵਿੱਚ ਕਾਮੇਡੀਅਨਜ਼ ਲਈ ਭਾਰਤ ਵਿੱਚ ਬਣੇ ਮਾਹੌਲ ਬਾਰੇ ਕੁਨਾਲ ਕਾਮਰਾ ਨੇ ਖੁੱਲ੍ਹ ਕੇ ਗੱਲ ਕੀਤੀ।

(ਰਿਪੋਰਟ – ਇਮਰਾਨ ਕੁਰੈਸ਼ੀ, ਬੀਬੀਸੀ ਲਈ)

(ਸ਼ੂਟ – ਏਸ਼ਨਾ ਬੇਨੇਗਲ, ਐਡਿਟ – ਰੁਬਾਇਤ ਬਿਸਵਾਸ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)