ਇੱਕ ਬਾਪ ਦਾ ਦਰਦ, ਜੋ ਆਪਣੇ ਪਰਿਵਾਰ ਦੀ ਭਾਲ ਵਿੱਚ ਹੰਝੂ ਵਹਾ ਰਿਹਾ

ਵੀਡੀਓ ਕੈਪਸ਼ਨ, ਫਰਾਂਸ ਤੋਂ ਯੂਕੇ ਜਾਂਦੀ ਬੇੜੀ ਡੁੱਬੀ, ਰਿਜ਼ਗਾਰ ਦਾ ਰੋ-ਰੋ ਬੁਰਾ ਹਾਲ

ਪਿਛਲੇ ਹਫ਼ਤੇ 27 ਲੋਕ ਕੈਲੇ ਨੇੜੇ ਇੰਗਲਿਸ਼ ਚੈਨਲ ਵਿੱਚ ਰੁੜ ਗਏ। ਉਹ ਫਰਾਂਸ ਤੋਂ ਯੂਕੇ ਵੱਲ ਜਾ ਰਹੇ ਸਨ ਅਤੇ ਉਨ੍ਹਾਂ ਦੀ ਕਿਸ਼ਤੀ ਡੁੱਬ ਗਈ।

ਰਿਜ਼ਗਾਰ ਦੀ ਮੰਗਲਵਾਰ ਤੋਂ ਹੀ ਆਪਣੀ ਪਤਨੀ ਅਤੇ ਬੱਚਿਆਂ ਨਾਲ ਗੱਲ ਨਹੀਂ ਹੋਈ, ਉਨ੍ਹਾਂ ਨੂੰ ਲਗਦਾ ਹੈ ਕਿ ਸ਼ਾਇਦ ਉਹ ਵੀ ਉਸੇ ਕਿਸ਼ਤੀ ਵਿੱਚ ਸਵਾਰ ਸਨ।

ਉਨ੍ਹਾਂ ਦਾ ਬੇਟਾ ਮੌਬਿਨ 16 ਸਾਲ ਦਾ ਹੈ, ਉਨ੍ਹਾਂ ਦੀ ਵੱਡੀ ਬੇਟੀ ਹਾਦੀਆ ਦਾ ਸੁਪਨਾ ਡਾਕਟਰ ਬਣਨ ਦਾ ਹੈ, ਛੋਟੀ ਬੇਟੀ ਹੈਸਟੀ ਸਿਰਫ਼ 7 ਸਾਲ ਦੀ ਹੈ।

ਰਿਜ਼ਗਾਰ ਇਰਾਕ ਦੇ ਦਰਬੰਦੀਖ਼ਾਨ ਵਿੱਚ ਆਪਣੇ ਪਰਿਵਾਰ ਨਾਲ ਰਹਿੰਦੇ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)