ਡੇਰਾ ਸੱਚਾ ਸੌਦਾ ਦੀਆਂ ਵਧੀਆਂ ਸਰਗਰਮੀਆ 'ਤੇ ਇੱਕ ਝਾਤ

ਵੀਡੀਓ ਕੈਪਸ਼ਨ, ‘ਡੇਰਾ ਪ੍ਰੇਮੀਆਂ ਦੀ ਵੋਟ ਦਾ ਫ਼ੈਸਲਾ ਤਾਂ ਡੇਰੇ ਦੀ ਸਿਆਸੀ ਵਿੰਗ ਹੀ ਕਰੇਗੀ’

ਡੇਰਾ ਸੱਚਾ ਸੌਦਾ ਦੇ ਸੰਸਥਾਪਕ ਸ਼ਾਹ ਮਸਤਾਨਾ ਦੇ ਜਨਮ ਦਿਨ ਨੂੰ ਮਨਾਉਣ ਲਈ ਵੱਖ-ਵੱਖ ਥਾਂਵਾਂ ’ਤੇ ਸਮਾਗਮ ਕੀਤੇ ਜਾ ਰਹੇ ਹਨ। ਡੇਰਾ ਸੱਦਾ ਸੌਦਾ ਵੱਲੋਂ ਇਹ ਸਮਾਗਮ ਐਤਵਾਰ ਨੂੰ ਮੋਗਾ ਤੇ ਗਿੱਦੜਬਾਹਾ ਵਿੱਚ ਰੱਖੇ ਗਏ ਸਨ।

ਬੀਤੇ ਕੁਝ ਦਿਨਾਂ ਤੋਂ ਡੇਰੇ ਵੱਲੋਂ ਵੱਖ-ਵੱਖ ਥਾਂਵਾਂ ਉੱਤੇ ਇਕੱਠ ਕੀਤੇ ਜਾ ਰਹੇ ਹਨ। ਡੇਰੇ ਦਾ ਕਹਿਣਾ ਹੈ ਕਿ ਇਹ ਇਕੱਠ ਸਿਰਫ਼ ਧਾਰਮਿਕ ਹਨ ਪਰ ਇਨ੍ਹਾਂ ਇਕੱਠਾਂ ਵਿੱਚ ਸਿਆਸੀ ਹਸਤੀਆਂ ਵੀ ਹਾਜ਼ਰੀਆਂ ਭਰ ਰਹੀਆਂ ਹਨ।

(ਰਿਪੋਰਟ – ਸੁਰਿੰਦਰ ਮਾਨ, ਐਡਿਟ – ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)