ਬਦਲਵੇਂ ਖੇਤੀ ਮਾਡਲ ਦੇ ਤਜਰਬੇ ਕਰ ਰਿਹਾ ਬਰਨਾਲੇ ਦਾ ਕਿਸਾਨ

ਵੀਡੀਓ ਕੈਪਸ਼ਨ, ਬਦਲਵੇਂ ਖੇਤੀ ਮਾਡਲ ਦੇ ਤਜਰਬੇ ਕਰ ਰਿਹਾ ਬਰਨਾਲੇ ਦਾ ਕਿਸਾਨ

ਪੰਜਾਬ ਦੇ ਕਈ ਕਿਸਾਨ ਆਪਣੇ ਤੌਰ ’ਤੇ ਬਦਲਵੇਂ ਖੇਤੀ ਮਾਡਲ ਦੇ ਤਜਰਬੇ ਕਰ ਰਹੇ ਹਨ।

ਬਰਨਾਲਾ ਜ਼ਿਲ੍ਹੇ ਦੇ ਪਿੰਡ ਵਾਹਿਗੁਰੂਪੁਰਾ ਦਾ ਅੰਮ੍ਰਿਤ ਸਿੰਘ ਅਜਿਹਾ ਹੀ ਕਿਸਾਨ ਹੈ ਜੋ ਪਿਛਲ਼ੇ ਕਈ ਸਾਲਾਂ ਤੋਂ ਆਰਗੈਨਿਕ ਖੇਤੀ ਵਿੱਚ ਸਫ਼ਲ ਤਜਰਬੇ ਕਰ ਰਿਹਾ ਹੈ।

ਉਸ ਨੇ ਆਪਣੀ ਜ਼ਮੀਨ ’ਤੇ ਕਰੀਬ 22 ਤਰ੍ਹਾਂ ਦੀਆਂ ਫਸਲਾਂ ਬਿਨਾਂ ਕੈਮੀਕਲ ਤੋਂ ਖੜੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਉਸ ਨੇ 16 ਕਿਸਮਾਂ ਦੇ ਫਲਾਂ ਦੇ ਦਰਖ਼ਤ ਆਪਣੇ ਖੇਤ ਵਿੱਚ ਲਗਾਏ ਹਨ।

ਅੰਮ੍ਰਿਤ ਸਬਜੀਆਂ ਅਤੇ ਫਸਲਾਂ ਦੇ ਬੀਜ ਤਿਆਰ ਕਰਕੇ ਵੀ ਵੇਚਦਾ ਹੈ।

(ਰਿਪੋਰਟ- ਸੁਖਚਰਨਪ੍ਰੀਤ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)