ਕਿਸਾਨ ਅੰਦੋਲਨ : ਜਿਸ ਬੇਬੇ ’ਤੇ ਕੰਗਨਾ ਨੇ ਕੀਤੀ ਸੀ ਟਿੱਪਣੀ ਉਹ ਪਦਮ ਸ਼੍ਰੀ ਬਾਰੇ ਕੀ ਕਹਿੰਦੀ
ਜ਼ਿਲ੍ਹਾ ਬਠਿੰਡਾ ਅਧੀਨ ਪੈਂਦੇ ਪਿੰਡ ਜੰਡੀ ਦੀ ਵਸਨੀਕ ਬੇਬੇ ਮਹਿੰਦਰ ਕੌਰ ਕਿਸਾਨ ਸੰਘਰਸ਼ ਦਾ ਚਰਚਿਤ ਚਿਹਰਾ ਹਨ।
ਉਹ ਉਸ ਵੇਲੇ ਚਰਚਾ ਵਿਚ ਆਏ ਜਦੋਂ ਫ਼ਿਲਮ ਅਦਾਕਾਰਾ ਕੰਗਨਾ ਰਨੌਤ ਨੇ ਉਨ੍ਹਾਂ ਦੀ ਫੋਟੋ ਟਵੀਟ ਕਰਕੇ ਲਿਖਿਆ ਕਿ ਇਹ ਦਾਦੀ ਪਹਿਲਾ ਸ਼ਾਹੀਨ ਬਾਗ਼ ਦੇ ਧਰਨੇ ਵਿੱਚ ਸੀ ਅਤੇ ਹੁਣ ਕਿਸਾਨ ਧਰਨੇ ਵਿਚ। ਕੰਗਨਾ ਰਨੌਤ ਨੇ ਟਿੱਪਣੀ ਕੀਤੀ ਸੀ ਕਿ ਕਿਸਾਨ ਸੰਘਰਸ਼ ਵਿਚ ਆਈਆਂ ਔਰਤਾਂ ਨੂੰ ਸੌ ਰੁਪਏ ਦਿਹਾੜੀ ਦੇ ਕੇ ਲਿਆਂਦਾ ਜਾਂਦਾ ਹੈ।
ਬੇਬੇ ਮਹਿੰਦਰ ਕੌਰ ਨੇ ਕੰਗਨਾ ਰਨੌਤ ਨੂੰ ਪਦਮਸ੍ਰੀ ਦਿੱਤੇ ਜਾਣ ਉੱਪਰ ਵੀ ਸਵਾਲ ਚੁੱਕਿਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕੰਗਨਾ ਵੱਲੋਂ ਦੇਸ਼ ਦੀ ਆਜ਼ਾਦੀ ਦੇ ਸੰਦਰਭ ਵਿੱਚ ਦਿੱਤੇ ਗਏ ਬਿਆਨ ਨੂੰ ਵੀ ਮੁੱਢੋਂ ਖਾਰਜ ਕੀਤਾ ਹੈ।
ਮਹਿੰਦਰ ਕੌਰ ਨੇ ਕੰਗਨਾ ਰਨੌਤ ਤੋਂ ਪਦਮ ਸ਼੍ਰੀ ਵਾਪਸ ਲੈਣ ਅਤੇ ਉਨ੍ਹਾਂ ਵਿਰੁੱਧ ਦੇਸ਼ਧ੍ਰੋਹ ਦਾ ਪਰਚਾ ਦਰਜ ਕਰਨ ਦੀ ਵੀ ਗੱਲ ਚੁੱਕੀ ਹੈ।
ਉਹ ਕਹਿੰਦੇ ਹਨ ਕਿ ਆਜ਼ਾਦੀ ਦੇ ਸੰਦਰਭ ਵਿੱਚ ਕੰਗਨਾ ਰਨੌਤ ਵੱਲੋਂ ਦਿੱਤਾ ਗਿਆ ਬਿਆਨ ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਆਪਾ ਵਾਰਨ ਵਾਲੇ ਜੁਝਾਰੂਆਂ ਦਾ ਅਪਮਾਨ ਹੈ।
(ਰਿਪੋਰਟ – ਸੁਰਿੰਦਰ ਮਾਨ, ਐਡਿਟ – ਰਾਜਨ ਪਪਨੇਜਾ)