ਪੰਜਾਬ ਵਿੱਚ ਸਮੁੰਦਰ ਵਰਗੇ ਹਾਲਾਤ ਪੈਦਾ ਕਰ ਕੇ ਹੋ ਰਹੀ ਹੈ ਝੀਂਗਾ ਮੱਛੀ ਦਾ ਪਾਲਣ
ਲੁਧਿਆਣਾ ਦੇ ਪਿੰਡ ਫੱਕਰਸਰ ਦੇ ਕਿਸਾਨ ਰਣਧੀਰ ਸਿੰਘ ਅਤੇ ਪਿੰਡ ਥੇਹੜੀ ਦੇ ਕਿਸਾਨ ਹਰਮੀਤ ਸਿੰਘ ਨੇ ਰਲ ਕੇ ਸੇਮ ਨਾਲ ਪ੍ਰਭਾਵਿਤ ਖੇਤਾਂ ਵਿਚ ਸਮੁੰਦਰ ਵਰਗੇ ਹਾਲਾਤ ਬਣਾ ਕੇ ਝੀਂਗਾ ਮੱਛੀ ਦੀ ਪੈਦਾਵਾਰ ਸ਼ੁਰੂ ਕਰ ਦਿੱਤੀ ਹੈ। ਅਸਲ ਵਿਚ ਸੇਮ ਉਸ ਨੂੰ ਕਿਹਾ ਜਾਂਦਾ ਹੈ ਜਿੱਥੇ ਧਰਤੀ ਵਿੱਚੋਂ ਥੋੜ੍ਹਾ- ਥੋੜ੍ਹਾ ਪਾਣੀ ਆਪੇ ਹੀ ਰਿਸਦਾ ਰਵੇ। ਦੋਵੇਂ ਕਿਸਾਨਾਂ ਨੇ ਮੱਛੀ ਵਿਭਾਗ ਤੋਂ ਜਾਣਕਾਰੀ ਲੈ ਕੇ ਇਹ ਕੰਮ ਸ਼ੁਰੂ ਕੀਤਾ ਸੀ। ਹੁਣ ਇਨ੍ਹਾਂ ਦਾ ਕਹਿਣਾ ਹੈ ਕਿ ਉਹ ਚੰਗਾ ਮੁਨਾਫ਼ਾ ਕਮਾ ਰਹੇ ਹਨ।ਰਿਪੋਰਟ - ਸੁਰਿੰਦਰ ਮਾਨ, ਐਡਿਟ - ਰਾਜਨ ਪਪਨੇਜਾ