ਫਰੀਦਕੋਟ ਦੇ ਪੰਜਾਬੀਆਂ ਨੇ ਉੱਜੜੇ ਜੰਗਲ ਨੂੰ ਇੰਝ ਆਬਾਦ ਕੀਤਾ
ਸ਼ੇਖ਼ ਫਰੀਦ ਦੀ ਧਰਤੀ ਫ਼ਰੀਦਕੋਟ ਵਿੱਚ ਬਣਿਆ ਮਿੰਨੀ ਜੰਗਲ ਗਵਾਹੀ ਭਰਦਾ ਹੈ ਮਨੁੱਖ ਦੀਆਂ ਕੋਸ਼ਿਸ਼ਾਂ ਦੀ। ਇਸ ਨੂੰ ਬੀੜ ਸੋਸਾਇਟੀ ਵੱਲੋਂ ਲਗਾਇਆ ਗਿਆ ਹੈ।
ਮਿੰਨੀ ਜੰਗਲ ਤੋਂ ਇੱਥੇ ਭਾਵ ਹੈ ਕਿ ਸੰਸਥਾ ਵੱਲੋਂ ਕਰੀਬ 5 ਹਜ਼ਾਰ ਏਕੜ ਜਗ੍ਹਾਂ ਵਿੱਚ ਲਗਭਗ 10 ਹਜ਼ਾਰ ਪੌਦੇ ਲਗਾਏ ਗਏ ਹਨ। ਫਰੀਦਕੋਟ ਦੇ ਪਿੰਡ ਬੀੜ ਘੁਗਿਆਣਾ ਵਿਖੇ ਪਹਿਲਾਂ ਜੰਗਲ ਹੁੰਦਾ ਸੀ, ਜਿਸ ਨੂੰ ਆਬਾਦ ਕਰਨ ਲਈ ਇੱਥੋਂ ਦੇ ਨੌਜਵਾਨ ਕੰਮ ਕਰ ਰਹੇ ਹਨ।
ਪਰ ਇਸ ਜੰਗਲ ਨੂੰ ਸਥਾਪਿਤ ਕਰਨਾ ਕੋਈ ਸੌਖਾ ਕੰਮ ਨਹੀਂ ਸੀ, ਆਖ਼ਿਰ ਮੁਸ਼ਕਲਾਂ ਵੀ ਉਨ੍ਹਾਂ ਦੇ ਰਾਹ ਵਿੱਚ ਆਈਆਂ।
ਉਧਰ ਵਾਤਾਵਰਨ ਮਾਹਰ ਕਹਿੰਦੇ ਹਨ ਕਿ ਨੌਜਵਾਨਾਂ ਦਾ ਇਸ ਵੱਲ ਆਉਣਾ ਚੰਗਾ ਸੰਕੇਤ ਹੈ, ਪਰ ਉਹ ਨਾਲ ਇਹ ਵੀ ਕਹਿੰਦੇ ਹਨ ਕਿ ਪੰਜਾਬ ਸਣੇ ਪੂਰੇ ਭਾਰਤ ਵਿੱਚ ਅਜੇ ਵੀ ਜੰਗਲਾ ਦੀ ਗਿਣਤੀ ਕਾਫ਼ੀ ਘੱਟ ਹੈ।
(ਰਿਪੋਰਟ – ਸੁਰਿੰਦਰ ਮਾਨ, ਐਡਿਟ – ਸਦਫ਼ ਖ਼ਾਨ)