ਬੇਮੌਸਮੀ ਬਰਸਾਤ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦੀ ਫ਼ਸਲ ਕੀਤੀ ਬਰਬਾਦ
ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚ ਮੀਂਹ, ਹਨੇਰੀ ਅਤੇ ਗੜੇਮਾਰੀ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ।
ਗੰਨਾ, ਝੋਨਾ, ਆਲੂ, ਬਾਸਮਤੀ ਤੇ ਹੋਰ ਕਈ ਫ਼ਸਲਾਂ ਨੁਕਸਾਨੀਆਂ ਗਈਆਂ ਹਨ।
ਮੰਡੀਆਂ ’ਚ ਪਏ ਝੋਨੇ ਨੂੰ ਵੀ ਨੁਕਸਾਨ ਹੋਇਆ ਹੈ। ਕਿਸਾਨ ਹੋਏ ਨੁਕਸਾਨ ਦਾ ਵੇਰਵਾ ਦੇ ਰਹੇ ਹਨ
ਅਤੇ ਮੁਆਵਜ਼ੇ ਦੀ ਮੰਗ ਕਰਦੇ ਹਨ।
ਉਪ ਮੁੱਖ ਮੰਤਰੀ ਮੁਤਾਬਕ ਪ੍ਰਸ਼ਾਸ਼ਨ ਨੂੰ ਸਪੈਸ਼ਲ ਗਿਰਦਾਵਰੀ ਕਰਨ ਦੇ ਆਦੇਸ਼ ਜਾਰੀ ਹੋ ਗਏ ਹਨ।
ਸਿਰਸਾ ’ਚ ਵੀ ਮੀਂਹ ਤੇ ਝਖੜ ਕਾਰਨ ਝੋਨੇ ਦੀ ਫਸਲ ਨੂੰ ਨੁਕਸਾਨ ਹੋਇਆ ਹੈ।
(ਰਿਪੋਰਟ – ਸੁਰਿੰਦਰ ਮਾਨ, ਪ੍ਰਦੀਪ ਪੰਡਿਤ, ਗੁਰਪ੍ਰੀਤ ਚਾਵਲਾ, ਪ੍ਰਭੂਦਿਆਲ ਐਡਿਟ – ਸਦਫ਼ ਖ਼ਾਨ)