ਵਾਤਾਵਰਨ ਤਬਦੀਲੀ: 14 ਸਾਲਾ ਕੁੜੀ ਦੀ ਇਹ ਕਾਢ ਕਿਵੇਂ ਬਦਲੇਗੀ ਵਾਤਾਵਰਨ
ਪੂਰੇ ਭਾਰਤ ’ਚ ਕੱਪੜੇ ਪ੍ਰੈੱਸ ਕਰਨ ਵਾਲੇ ਆਮ ਦੇਖੇ ਜਾਂਦੇ ਹਨ। ਲੱਕੜ ਤੋਂ ਬਣੇ ਕੋਲੇ ਇਨ੍ਹਾਂ ਦੀ ਪ੍ਰੈੱਸ ਨੂੰ ਅਕਸਰ ਬਹੁਤ ਗਰਮ ਕਰ ਦਿੰਦੇ ਹਨ।
ਇਸੇ ਗੱਲ ਵੱਲ ਤਾਮਿਲਨਾਡੂ ਦੀ 14 ਸਾਲ ਦੀ ਵਿਨੀਸ਼ਾ ਉਮਾਸ਼ੰਕਰ ਦਾ ਧਿਆਨ ਗਿਆ।
ਵਿਨੀਸ਼ਾ ਨੇ ਸੋਲਰ ਊਰਜਾ ਆਧਾਰਿਤ ਇੱਕ ਆਇਰਨਿੰਗ ਕਾਰਟ ਯਾਨੀ ਕੱਪੜੇ ਪ੍ਰੈੱਸ ਕਰਨ ਵਾਲੀ ਰੇਹੜੀ ਡਿਜ਼ਾਈਨ ਕੀਤੀ ਹੈ।
ਇਸ ਤੁਰਦੀ ਫਿਰਦੀ ਰੇਹੜੀ ਵਿੱਚ ਫੋਨ ਚਾਰਜਿੰਗ ਪੁਆਇੰਟ ਵੀ ਹੈ। ਵਿਨੀਸ਼ਾ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਆਇਰਨਿੰਗ ਕਾਰਟ ਡਿਜ਼ਾਇਨ ਇੱਕ ਦਿਨ ਪੂਰੇ ਏਸ਼ੀਆ ਅਤੇ ਅਫ਼ਰੀਕਾ ਵਿੱਚ ਵੈਂਡਰਜ਼ ਵੱਲੋਂ ਵਰਤਿਆ ਜਾਵੇਗਾ।
(ਵੀਡੀਓ - ਜੇਨਿਫ਼ਿਰ ਗ੍ਰੀਨ)