ਲਖੀਮਪੁਰ ਖੀਰੀ: ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੀ ਪ੍ਰਿਅੰਕਾ ਗਾਂਧੀ
ਲਖੀਮਪੁਰ ਖੀਰੀ ਦੇ ਤਿਕੂਨੀਆ ਵਿੱਚ ਹੋ ਰਹੀ ਕਿਸਾਨਾਂ ਦੀ ਅੰਤਿਮ ਅਰਦਾਸ ’ਚ ਪਹੁੰਚੇ ਪ੍ਰਿਅੰਕਾ ਗਾਂਧੀ।
ਪ੍ਰਿਅੰਕਾ ਗਾਂਧੀ ਮ੍ਰਿਤਕ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ ਵੀ ਨਜ਼ਰ ਆਏ।
ਕੁਝ ਸਮੇਂ ਤੱਕ ਉਹ ਸਮਾਗਮ ਵਿੱਚ ਇਕੱਠੇ ਹੋਏ ਲੋਕਾਂ ਵਿਚਾਲੇ ਹੀ ਬੈਠੇ ਰਹੇ, ਇਸ ਤੋਂ ਪਹਿਲਾਂ ਉਹ ਲਖੀਮਪੁਰ ਖੀਰੀ ਹਿੰਸਾ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਵੀ ਪਹੁੰਚੇ ਸਨ।
ਪ੍ਰਿਅੰਕਾ ਗਾਂਧੀ ਇਸ ਪੂਰੇ ਘਟਨਾਕ੍ਰਮ ਦੌਰਾਨ ਕਾਫੀ ਸਰਗਰਮ ਨਜ਼ਰ ਆਏ ਹਨ। 3 ਅਕਤੂਬਰ ਨੂੰ ਲਖੀਮਪੁਰ ਖੀਰੀ ਵਿੱਚ ਹਿੰਸਾ ਦੌਰਾਨ 4 ਕਿਸਾਨਾਂ ਸਣੇ 8 ਲੋਕਾਂ ਦੀ ਮੌਤ ਹੋਈ ਸੀ।
ਵੀਡੀਓ- ANI, ਅਨੰਤ ਝਣਾਣੇ
ਐਡਿਟ- ਦਿਤੀ ਬਾਜਪਈ