ਮੁੱਖ ਮੰਤਰੀ ਨੇ ਕਿਹਾ ਬਿਜਲੀ ਦਾ ਕੱਟ ਨਹੀਂ ਲੱਗੇਗਾ, ਲੋਕਾਂ ਨੇ ਆਪਣਾ ਦੁੱਖ ਦੱਸਿਆ
ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਲੋਕ ਬਿਜਲੀ ਦੇ ਲੰਬੇ ਕੱਟਾਂ ਤੋਂ ਪਰੇਸ਼ਾਨ ਹਨ। ਹਰ ਵਰਗ ਦੇ ਲੋਕਾਂ ਦੀ ਜ਼ਿੰਦਗੀ ਇਸ ਨਾਲ ਪ੍ਰਭਾਵਿਤ ਹੋਈ ਹੈ।
ਲੁਧਿਆਣਾ ਦੇ ਵਪਾਰੀ ਬਿਜਲੀ ਦੇ ਕੱਟਾਂ ਤੋਂ ਚਿੰਤਤ ਹਨ ਤਾਂ ਮੋਗਾ ਜ਼ਿਲ੍ਹੇ 'ਚ ਘਰੇਲੂ ਔਰਤਾਂ ਤੇ ਕਿਸਾਨ ਵੀ ਬਿਜਲੀ ਨਾ ਹੋਣ ਕਾਰਨ ਫ਼ਿਕਰਮੰਦ ਹਨ।
ਬਰਨਾਲਾ 'ਚ ਦੁਕਾਨਦਾਰਾਂ ਦੇ ਕਾਰੋਬਾਰ 'ਤੇ ਬਿਜਲੀ ਕੱਟਾਂ ਦਾ ਅਸਰ ਹੈ।
ਉਧਰ ਪੰਜਾਬ 'ਚ ਬਿਜਲੀ ਦੀ ਕਿੱਲਤ ਬਾਬਤ ਮੁੱਖ ਮੰਤਰੀ ਕਹਿੰਦੇ ਹਨ ਕਿ ਅਸੀਂ ਸੂਬੇ 'ਚ ਬਲੈਕ ਆਊਟ ਨਹੀਂ ਹੋਣ ਦੇਵਾਂਗੇ।
(ਰਿਪੋਰਟ - ਗੁਰਮਿੰਦਰ ਸਿੰਘ ਗਰੇਵਾਲ, ਸੁਰਿੰਦਰ ਮਾਨ, ਸੁਖਚਰਨ ਪ੍ਰੀਤ, ਐਡਿਟ - ਦਿਤੀ ਬਾਜਪਈ)