ਸ਼ਾਹਰੁਖ ਖ਼ਾਨ ਦਾ ਮੁੰਡਾ ਆਰਿਅਨ ਖ਼ਾਨ ਡਰੱਗ ਪਾਰਟੀ ਕਰਦਾ ਕਾਬੂ, ਕੀ ਹੈ ਪੂਰੀ ਕਹਾਣੀ

ਨਾਰਕੋਟਿਕਸ ਕੰਟਰੋਲ ਬਿਊਰੋ ਨੇ ਰੇਵ ਪਾਰਟੀ ਵਿੱਚ ਕਥਿਤ ਸ਼ਮੂਲੀਅਤ ਦੇ ਇਲਜ਼ਾਮਾਂ ਹੇਠ ਸ਼ਾਹਰੁਖ ਖ਼ਾਨ ਦੇ ਪੁੱਤਰ ਆਰਿਅਨ ਖ਼ਾਨ ਨੂੰ ਹਿਰਾਸਤ ਵਿੱਚ ਲਿਆ ਹੈ।

ਐੱਨਸੀਬੀ ਮੁੰਬਈ ਦੇ ਡਾਇਰੈਕਟਰ ਸਮੀਰ ਵਾਨਖੇੜੇ ਨੇ ਦੱਸਿਆ ਹੈ ਕਿ ਆਰਿਅਨ ਖ਼ਾਨ ਦੀ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ।

ਆਰਿਅਨ ਖ਼ਾਨ ਤੋਂ ਇਲਾਵਾ ਪੁਲਿਸ ਨੇ ਅਰਬਾਜ਼ ਮਰਚੈਂਟ, ਮੁਨਮੂਨ ਧਮੇਚਾ, ਨੁਪੁਰ ਸਾਰਿਕਾ, ਇਸਮੀਤ ਸਿੰਘ, ਮੁਹਾਕ ਜੈਸਵਾਲ, ਵਿਕਰਾਂਤ ਚੋਕਰ ਤੇ ਗੋਮਿਤ ਚੋਪੜਾ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)