ਪੰਜਾਬ ਦੀ ਨਰਮਾ ਪੱਟੀ ਦੇ ਕਿਸਾਨਾਂ ਦੇ ਸਾਹ ਸੁੱਕੇ, ਸਰਕਾਰ ਤੋਂ ਆਸਾਂ

ਵੀਡੀਓ ਕੈਪਸ਼ਨ, ਪੰਜਾਬ ਦੀ ਨਰਮਾ ਪੱਟੀ ਦੇ ਕਿਸਾਨਾਂ ਦੇ ਸਾਹ ਸੁੱਕੇ, ਸਰਕਾਰ ਤੋਂ ਆਸਾਂ

ਪੰਜਾਬ ਦੀ ਕਪਾਹ ਪੱਟੀ ਵਜੋਂ ਜਾਣੇ ਜਾਂਦੇ ਮਾਲਵਾ ਖੇਤਰ ’ਚ ਇਸ ਵਾਰ ਨਰਮਾ ਕਪਾਹ ਬੀਜਣ ਵਾਲੇ ਕਿਸਾਨਾਂ ਦੀ ਫਸਲ ਗੁਲਾਬੀ ਸੁੰਡੀ ਨੇ ਖ਼ਰਾਬ ਕਰ ਦਿੱਤੀ ਹੈ।

ਜ਼ਿਲ੍ਹਾ ਮਾਨਸਾ, ਬਠਿੰਡਾ ਤੇ ਫਾਜ਼ਿਲਕਾ ਖੇਤਰ ’ਚ ਗੁਲਾਬੀ ਸੁੰਡੀ ਦਾ ਕਹਿਰ ਵਧੇਰੇ ਹੈ।

ਕਿਸਾਨ ਹੁਣ ਤਬਾਹ ਹੋਈ ਕਪਾਹ ਦੀ ਫਸਲ ਨੂੰ ਵਾਹੁਣ ਨੂੰ ਮਜਬੂਰ ਹਨ ਅਤੇ ਇਨ੍ਹਾਂ ਨੂੰ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਆਸ ਹੈ। ਖੇਤੀਬਾੜੀ ਵਿਭਾਗ ਵੱਲੋਂ ਗਿਰਦਾਵਰੀ ਦਾ ਹੁਕਮ ਕਰ ਦਿੱਤਾ ਗਿਆ ਹੈ।

(ਰਿਪੋਰਟ – ਸੁਰਿੰਦਰ ਮਾਨ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)