ਨਰਮੇ ਦੇ ਉਜਾੜੇ ਤੋਂ ਦੁਖੀ ਕਿਸਾਨ ਨੂੰ ਜਦੋਂ ਚੰਨੀ ਨੇ ਗਲ਼ ਨਾਲ ਲਾਇਆ

ਵੀਡੀਓ ਕੈਪਸ਼ਨ, ਨਰਮੇ ਦੇ ਉਜਾੜੇ ਤੋਂ ਦੁਖੀ ਕਿਸਾਨ ਨੂੰ ਜਦੋਂ ਚੰਨੀ ਨੇ ਗਲ਼ ਨਾਲ ਲਾਇਆ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬਠਿੰਡਾ ਦੇ ਪਿੰਡ ਕਰਤਾਰਪੁਰ ਸਿੰਘ ਵਾਲਾ ਪਹੁੰਚੇ ਸਨ। ਚਰਨਜੀਤ ਸਿੰਘ ਚੰਨੀ ਖਰਾਬ ਹੋਈ ਕਪਾਹ ਦੀ ਫਸਲ ਦਾ ਜਾਇਜ਼ਾ ਲੈਣ ਪਹੁੰਚੇ, ਇਸ ਮੌਕੇ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ ਵੀ ਉਨ੍ਹਾਂ ਨਾਲ ਮੌਜੂਦ ਸਨ। ਚੰਨੀ ਨੇ ਫਸਲਾਂ ਦਾ ਜਾਇਜ਼ਾ ਵੀ ਲਿਆ ਅਤੇ ਕਿਸਾਨਾਂ ਲਈ ਮੁਆਵਜ਼ੇ ਦਾ ਐਲਾਨ ਵੀ ਕੀਤਾ।

ਇਸ ਮੌਕੇ ਖੇਤਾਂ ਵਿੱਚ ਮੌਜੂਦ ਇੱਕ ਕਿਸਾਨ ਨੇ ਚੰਨੀ ਤੋਂ ਕਈ ਸਵਾਲ ਕੀਤੇ, ਹਾਲਾਂਕਿ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਸਮਝਾਇਆ ਵੀ ਤੇ ਗੱਲਾਂ ਦਾ ਜਵਾਬ ਵੀ ਦਿੱਤਾ।

ਵੀਡੀਓ- ਸੁਰਿੰਦਰ ਮਾਨ/ANI

ਐਡਿਟ- ਸ਼ਾਹਨਵਾਜ਼ ਅਹਿਮਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)