ਇੰਟਰਨੈੱਟ ਨੇ 9/11 ਹਮਲੇ ਦੇ ਸੱਚ ਨੂੰ ਕਿਵੇਂ ਤੋੜਿਆ ਮਰੋੜਿਆ
ਅਮਰੀਕਾ ਦੇ ਟਵਿਨ ਟਾਵਰਾਂ ਉੱਤੇ ਹੋਏ ਹਮਲੇ ਨੂੰ 20 ਸਾਲ ਬੀਤ ਗਏ ਹਨ। ਇਸ ਤੋਂ ਬਾਅਦ ਹੀ ਦੁਨੀਆ ਵਿੱਚ ਆਨਲਾਈਨ ਪੱਤਰਕਾਰੀ ਦਾ ਦੌਰ ਸ਼ੁਰੂ ਹੋ ਗਿਆ ਸੀ।
ਨਿਊਜ਼ ਵੈਬਸਾਈਟਾਂ ਦੀ ਭਰਮਾਰ ’ਚ ਮਿੱਥਾਂ ਅਤੇ ਸਾਜਿਸ਼ੀ ਸਿਧਾਂਤ ਪਲਾਂ ਵਿੱਚ ਵਾਇਰਲ ਹੋ ਗਏ।
‘’ਯਹੂਦੀਆਂ ਬਾਰੇ ਸਾਜਿਸ਼’’ ਸਣੇ ‘’ਮੋਸਟਰਾਡੈਮਸ ਦੀਆਂ ਭਵਿੱਖਬਾਣੀਆਂ’’ ਵਰਗੀਆਂ ਮਿੱਥਾਂ ਫ਼ੈਲਣ ਲੱਗੀਆਂ। ਕਈ ਵੈੱਬਸਾਈਟਾਂ ਨੇ ਮਿੱਥਾਂ ਅਤੇ ਅਫ਼ਵਨਹਾਂ ਬਾਰੇ ਖ਼ਬਰਾਂ ਛਾਪੀਆਂ ਪਰ ਬਾਅਦ ਵਿੱਚ ਹਟਾ ਲਈਆਂ।
20 ਸਾਲ ਬਾਅਦ ਵੀ ਮਿੱਥਾਂ ਤੋੜਨੀਆਂ ਬਾਕੀ ਹਨ।