ਲੇਬਨਾਨ: ਹਨੇਰੇ ’ਚ ਡੁੱਬਿਆ ਬੇਰੂਤ ਕਿਸ-ਕਿਸ ਸੰਕਟ ਤੋਂ ਲੰਘ ਰਿਹਾ ਹੈ

ਬੇਰੂਤ ਵਿੱਚ ਜਿਵੇਂ ਹੀ ਰਾਤ ਹੁੰਦੀ ਹੈ ਤਾਂ ਪੂਰਾ ਮੁਲਕ ਹਨੇਰੇ ਵਿੱਚ ਡੁੱਬ ਜਾਂਦਾ ਹੈ। ਦਰਅਸਲ ਇੱਕ ਵਿੱਤੀ ਅਤੇ ਸਿਆਸੀ ਸੰਕਟ ਲੇਬਨਾਨ ਨੂੰ ਡੁਬੋ ਰਿਹਾ ਹੈ।

ਜੋ ਲੋਕ ਬਿਜਲੀ ਲਈ ਪੈਸੇ ਨਹੀਂ ਖਰਚ ਸਕਦੇ, ਉਹ ਮੋਮਬੱਤੀ ਨਾਲ ਗੁਜ਼ਾਰਾ ਕਰ ਰਹੇ ਹਨ।

ਲੋਕਾਂ ਕੋਲ ਜ਼ਰੂਰੀ ਚੀਜ਼ਾਂ ਜਿਵੇਂ ਦਵਾਈਆਂ, ਪੈਟਰੋਲ-ਡੀਜ਼ਲ ਤੱਕ ਦੀ ਘਾਟ ਹੋ ਗਈ ਹੈ।

ਤੇਲ ਸੰਕਟ ਅਤੇ ਮੁਲਕ ਦੀ ਕਰੰਸੀ ਦਾ ਹੇਠਾਂ ਜਾਣਾ ਲੇਬਨਾਨ ਨੂੰ ਗੋਡਿਆਂ ’ਤੇ ਲੈ ਆਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)