ਤੀਰਅੰਦਾਜ਼ੀ 'ਚ ਮੈਡਲ ਲਿਆਉਣ ਵਾਲੇ ਹਰਵਿੰਦਰ ਦੇ ਪਰਿਵਾਰ ਨੇ ਕੀ ਕਿਹਾ
ਹਰਵਿੰਦਰ ਸਿੰਘ ਨੇ ਟੋਕੀਓ ਪੈਰਾਲੰਪਿਕਸ ’ਚ ਤੀਰਅੰਦਾਜ਼ੀ ਵਿੱਚ ਕਾਂਸੀ ਦਾ ਤਮਗਾ ਜਿੱਤਿਆ ਹੈ। ਉਹ ਤੀਰਅੰਦਾਜ਼ੀ ਵਿੱਚ ਕੋਈ ਵੀ ਮੈਡਲ ਜਿੱਤਣ ਵਾਲੇ ਪਹਿਲੇ ਪੈਰਾ ਐਥਲੀਟ ਬਣ ਗਏ ਹਨ। ਹਰਵਿੰਦਰ ਸਿੰਘ ਸੋਨੀਪਤ ਦੇ ਰਹਿਣ ਵਾਲੇ ਹਨ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਐੱਚਡੀ ਕਰ ਰਹੇ ਹਨ।
ਪਰਿਵਾਰ ਨੇ ਉਨ੍ਹਾਂ ਦੇ ਇੱਥੋਂ ਤੱਕ ਪਹੁੰਚਣ ਦੇ ਸੰਘਰਸ਼ ਬਾਰੇ ਦੱਸਿਆ। ਇਸ ਮੌਕੇ ਹਰਵਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਦੇ ਸਹਿਯੋਗੀ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ।
ਰਿਪੋਰਟ- ਕਮਲ ਸੈਣੀ
ਐਡਿਟ- ਦੇਵੇਸ਼