ਅਮਰੀਕਾ ਤਾਲਿਬਾਨ ਲਈ ਕਿਹੜੇ 'ਬੇਕਾਰ' ਹਥਿਆਰ ਛੱਡ ਗਿਆ

ਵੀਡੀਓ ਕੈਪਸ਼ਨ, ਅਮਰੀਕਾ ਤਾਲਿਬਾਨ ਲਈ ਕਿਹੜੇ 'ਬੇਕਾਰ' ਹਥਿਆਰ ਛੱਡ ਗਿਆ

ਅਮਰੀਕੀ ਵਰਦੀ ਤੇ ਅਮਰੀਕਾ ਦੀਆਂ ਹੀ ਬੰਦੂਕਾਂ... ਪਰ ਹੈ ਇਹ ਤਾਲਿਬਾਨ ਦੀ ਸਪੈਸ਼ਲ ਫੋਰਸ , ਬਾਦਰੀ ਯੂਨਿਟ 313 ਜਿਸ ਨੂੰ ਕਾਬੁਲ ਏਅਰਪੋਰਟ ਤੇ ਤਾਇਨਾਤ ਕੀਤਾ ਗਿਆ ਹੈ। ਅਮਰੀਕੀਆਂ ਨੂੰ ਸਾਡਾ ਸੁਨੇਹਾ ਇਹੀ ਹੈ ਕਿ ਮੁਸਲਮਾਨਾਂ ’ਤੇ ਹਮਲਾ ਕਰਨ ਦੀ ਉਨ੍ਹਾਂ ਦੀ ਹੁਣ ਕੋਈ ਯੋਜਨਾ ਨਹੀਂ ਹੋਣੀ ਚਾਹੀਦੀ। ਸਾਰੇ ਅਫਗਾਨ ਲੋਕਾਂ ਨੂੰ ਸਾਡਾ ਇਹੀ ਸੰਦੇਸ਼ ਹੈ ਕਿ ਅਸੀਂ ਉਨ੍ਹਾਂ ਦੀ ਰੱਖਿਆ ਕਰਨ ਜਾ ਰਹੇ ਹਾਂ।‘’

ਅਮਰੀਕੀ ਫੌਜਾਂ ਦੇ ਕਾਬੁਲ ਵਿੱਚੋਂ ਨਿਕਲਣ ਤੋਂ ਪਹਿਲਾਂ ਦਾ ਇਹ ਨਜ਼ਾਰਾ ਹੈ ਜਿੱਥੇ ਵ੍ਹਾਈਟ ਬੋਰਡ ਜ਼ਰੀਏ ਇੱਥੋਂ ਨਿਕਲਣ ਦੀ ਪੂਰੀ ਪਲਾਨਿੰਗ ਕੀਤੀ।

ਇਹ ਸਭ ਅਮਰੀਕੀ ਫੌਜੀ ਆਪਣੇ ਪਿੱਛੇ ਛੱਡ ਕੇ ਗਏ ਹਨ, ਟੁੱਟੇ ਭੱਜੇ ਹੈਲੀਕਾਪਟਰ , ਤਾਂ ਜੋ ਤਾਲਿਬਾਨ ਲੜਾਕੇ ਇਨ੍ਹਾਂ ਨੂੰ ਵਰਤ ਨਾ ਸਕਣ।

ਰਿਪੋਰਟ- ਲਾਇਸ ਡੂਸੇ, ਚੀਫ ਇੰਟਰਨੈਸ਼ਨਲ ਰਿਪੋਰਟਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)