ਸੰਗੀਤ ਦਾ ਸ਼ੌਕੀਨ ਪੰਜਾਬੀ ਸਾਂਭੀ ਬੈਠਾ 100 ਸਾਲ ਤੋਂ ਵੱਧ ਦਾ ਰਿਕਾਰਡ

ਬਰਨਾਲਾ ਜ਼ਿਲ੍ਹੇ ਦੇ ਪਿੰਡ ਨਾਈਵਾਲਾ ਦੇ ਰਹਿਣ ਵਾਲੇ ਗੁਰਮੁਖ ਸਿੰਘ ਲਾਲੀ ਸੰਗੀਤ ਪ੍ਰਤੀ ਆਪਣੇ ਸ਼ੌਕ ਕਰਕੇ ਜਾਣੇ ਜਾਂਦੇ ਹਨ। ਪੁਰਾਣੇ ਗਰਾਮੋਫ਼ੋਨ ਰਿਕਾਰਡਜ਼ ਜਿਨ੍ਹਾਂ ਨੂੰ ਤਵੇ ਕਿਹਾ ਜਾਂਦਾ ਹੈ, ਗੁਰਮੁਖ ਦੀ ਪਛਾਣ ਬਣ ਗਏ ਹਨ।

ਸੰਗੀਤ ਦੇ ਇਸ ਸ਼ੌਕੀਨ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ 100 ਸਾਲ ਤੋਂ ਵੀ ਵੱਧ ਦੇ ਰਿਕਾਰਡ ਸਾਂਭੇ ਪਏ ਹਨ। ਕਈ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।

ਤਵਿਆਂ ਵਿੱਚ ਸ਼ਾਮਲ ਸੰਗੀਤ ਨੂੰ ਡਿਜੀਟਲ ਰੂਪ ਵਿੱਚ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦਾ ਅਗਲਾ ਟੀਚਾ ਹੈ।

(ਰਿਪੋਰਟ – ਸੁਖਚਰਨ ਪ੍ਰੀਤ, ਐਡਿਟ- ਸਦਫ਼ ਖ਼ਾਨ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)