ਟੋਕੀਓ ਪੈਰਾਲੰਪਿਕਸ: ਸਿਲਵਰ ਮੈਡਲ ਜਿੱਤਲ ਵਾਲੀ ਭਾਵਿਨਾ ਪਟੇਲ ਲਈ ਇਹ ਰਾਹ ਕਿੰਨਾਂ ਔਖਾ ਰਿਹਾ
ਟੋਕੀਓ ਪੈਰਾਲੰਪਿਕਸ ਵਿੱਚ ਭਾਵਿਨਾ ਪਟੇਲ ਨੇ ਸਿਲਵਰ ਮੈਡਲ ਜਿੱਤ ਲਿਆ ਹੈ।
ਭਾਵਿਨਾ ਪਟੇਲ ਨੇ ਆਪਣੇ ਵਧੀਆ ਪ੍ਰਦਰਸ਼ਨ ਰਾਹੀਂ ਕਈਆਂ ਨੂੰ ਅਚੰਭਿਤ ਕੀਤਾ ਹੈ। ਆਪਣੇ ਤੋਂ ਉਪਰਲੇ ਰੈਂਕ ਦੀਆਂ ਖਿਡਾਰਨਾਂ ਨੂੰ ਵੀ ਭਾਵਿਨਾ ਨੇ ਹਰਾਇਆ ਹੈ।
ਟੋਕੀਓ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਮਹਿਸਾਨਾ ਦੇ ਸੋਦੀਆ ਪਿੰਡ ਵਿੱਚ ਜਸ਼ਨ ਦਾ ਮਾਹੌਲ ਹੈ।
ਇੱਕ ਸਾਲ ਦੀ ਉਮਰ ਵਿੱਚ ਭਾਵਿਨਾ ਨੂੰ ਪੋਲੀਓ ਹੋ ਗਿਆ ਸੀ।
ਲੋਕਾਂ ਦੀਆਂ ਧਾਰਨਾਵਾਂ ਤੋਂ ਉੱਪਰ ਉੱਠ ਕੇ ਉਸ ਨੇ ਆਪਣੇ ਜੇਤੂ ਹੋਣ ਦਾ ਸਬੂਤ ਦਿੱਤਾ ਹੈ।
ਬੀਬੀਸੀ ਨੇ ਭਾਵਿਨਾ ਦੇ ਕੋਚ ਨਾਲ ਵੀ ਗੱਲ ਕੀਤੀ।
ਰਿਪੋਰਟ: ਰੌਕਸੀ ਗਾਗਡੇਕਰ ਛਰਾ, ਬੀਬੀਸੀ ਪੱਤਰਕਾਰ