ਅਫ਼ਗਾਨਿਸਤਾਨ ਸੰਕਟ: ਪਾਕਿਸਤਾਨ ਪੁੱਜੀ ਦੂਜੀ ਵਾਰ ਉੱਜੜੀ ਹਜ਼ਾਰਾ ਬੀਬੀ ਦੀ ਕਹਾਣੀ
ਜ਼ਿਰਕੂਨ ਬੀਬੀ, ਜਿਨ੍ਹਾਂ ਦਾ ਅਸਲ ਨਾਮ ਕੁਝ ਹੋਰ ਹੈ ਆਪਣੀ ਜ਼ਿੰਦਗੀ ਵਿੱਚ ਦੂਜੀ ਵਾਰ ਰਫਿਊਜ਼ੀ ਬਣੀ ਹੈ। ਉਨ੍ਹਾਂ ਦਾ ਸਬੰਧ ਕਾਬੁਲ ਦੇ ਹਜ਼ਾਰਾ ਭਾਈਚਾਰੇ ਨਾਲ ਹੈ ਜਿਨ੍ਹਾਂ ਨੂੰ ਤਾਲਿਬਾਨ ਵੱਡੇ ਹਮਲਿਆਂ ਦਾ ਨਿਸ਼ਾਨਾ ਬਣਾਉਂਦੇ ਰਹੇ ਹਨ।
ਇੱਕ ਲੰਬੇ ਅਤੇ ਖ਼ਤਰਨਾਕ ਸਫ਼ਰ ਤੋਂ ਬਾਅਦ ਉਹ ਚਮਨ ਬਾਰਡਰ ਨੂੰ ਪਾਰ ਕਰਕੇ ਪਾਕਿਸਤਾਨ ਪਹੁੰਚੀ ਹੈ। ਪਰ ਉਨ੍ਹਾਂ ਦਾ 27 ਸਾਲਾ ਪੁੱਤਰ ਜੋ ਬ੍ਰਿਟਿਸ਼ ਕੰਪਨੀ ਵਿੱਚ ਕੰਮ ਕਰਦਾ ਹੈ ਉਹ ਅਜੇ ਵੀ ਅਫਗਾਨਿਸਤਾਨ ਵਿੱਚ ਹੈ।
ਜ਼ਿਰਕੂਨ ਦੀ ਨੂੰਹ ਕੁਝ ਸਾਲ ਪਹਿਲਾਂ ਹਜ਼ਾਰਾ ਭਾਈਚਾਰੇ ’ਤੇ ਹੋਏ ਤਾਲਿਬਾਨ ਦੇ ਹਮਲੇ ਵਿੱਚ ਮਾਰੀ ਗਈ ਸੀ।
ਇਹ ਸਪਿਨ ਬੋਲਡਕ ਬਾਰਡਰ ਹੈ ਜਿੱਥੇ ਪਾਕਿਸਤਾਨ ਅਫਗਾਨਿਸਤਾਨ ਨਾਲ ਮਿਲਦਾ ਹੈ, ਇਹ ਉਹ ਲੋਕ ਹਨ ਜੋ ਕਾਬੁਲ ਏਅਰਪੋਰਟ ਨਹੀਂ ਪਹੁੰਚ ਸਕੇ ਤੇ ਹੁਣ ਇਸ ਰਸਤੇ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ।
ਬਾਰਡਰ ਕਰੌਸਿੰਗ ’ਤੇ ਪਾਕਿਸਤਾਨ ਦੇ ਝੰਡੇ ਸਾਹਮਣੇ ਤਾਲਿਬਾਨ ਦੇ ਝੰਡੇ ਲਹਿਰਾ ਰਹੇ ਹਨ। ਕਈ ਰਫਿਊਜੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਕਾਰੋਬਾਰ ਤਬਾਹ ਹੋ ਚੁੱਕੇ ਹਨ।
ਰਿਪੋਰਟ – ਸ਼ੁਮਾਇਲਾ ਜ਼ਾਫ਼ਰੀ, ਬੀਬੀਸੀ ਪੱਤਰਕਾਰ, ਪਾਕਿਸਤਾਨ