ਕੈਪਟਨ ਖਿਲਾਫ਼ ਹੋਈ ਬਗਾਵਤ 'ਤੇ ਸਿੱਧੂ ਬਾਰੇ ਪਰਨੀਤ ਕੌਰ ਅਤੇ ਹਰੀਸ਼ ਰਾਵਤ ਕੀ ਬੋਲੇ?
ਪੰਜਾਬ ਦੇ ਕਈ ਮੰਤਰੀਆਂ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਆਪਣੀਆਂ ਹੋਰ ਮੰਗਾਂ ਮੰਨਵਾਉਣ ਲਈ ਦਿੱਲੀ ਹਾਈ ਕਮਾਨ ਨੂੰ ਮਿਲਣ ਪਹੁੰਚੇ ਹਨ।
ਪੰਜਾਬ ਦੇ ਮੰਤਰੀਆਂ ਅਤੇ ਦੋ ਦਰਜਨ ਤੋਂ ਵੱਧ ਵਿਧਾਇਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖ਼ਿਲਾਫ਼ ਖੁੱਲ੍ਹ ਕੇ ਬਗ਼ਾਵਤ ਕਰ ਦਿੱਤੀ ਹੈ।
ਮੋਹਾਲੀ ਪੁੱਜੀ ਅਮਰਿੰਦਰ ਸਿੰਘ ਦੀ ਪਤਨੀ ਅਤੇ ਸੀਨੀਅਰ ਲੀਡਰ ਪਰਨੀਤ ਕੌਰ ਨੇ ਕੈਪਟਨ ਖ਼ਿਲਾਫ਼ ਖੜੇ ਹੋਏ ਧੜੇ ਅਤੇ ਨਵਜੋਤ ਸਿੱਧੂ ਲਈ ਕੀ ਕਿਹਾ?
ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਵਜੋਤ ਸਿੰਘ ਸਿੱਧੂ ਦਾ ਬਚਾਅ ਕਰਦੇ ਨਜ਼ਰ ਆਏ।
ਪਰ ਉਨ੍ਹਾਂ ਇਹ ਵੀ ਸਾਫ਼ ਕੀਤਾ ਕਿ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਚੋਣਾਂ ਲੜੇਗੀ।
ਵੀਡੀਓ – ਏਐੱਨਆਈ, ਐਡਿਟ- ਸਦਫ਼ ਖ਼ਾਨ