ਅਫ਼ਗਾਨਿਸਤਾਨ: ਇਸ ਪੱਤਰਕਾਰ ਨੂੰ ਤਾਲਿਬਾਨ ਨੇ ਰੋਕ ਕੇ ਕੀ ਕਿਹਾ
ਅਫ਼ਗਾਨਿਸਤਾਨ ਦੀ ਪੱਤਰਕਾਰ ਸ਼ਬਨਮ ਡਵਰਾਨ ਦਾ ਵੀਡੀਓ ਵਾਇਰਲ ਹੋ ਗਿਆ ਹੈ। ਇਸ ਵੀਡੀਓ 'ਚ ਉਹ ਦੱਸ ਰਹੇ ਹਨ ਕਿ ਉਨ੍ਹਾਂ ਨੂੰ ਦਫ਼ਤਰ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ।
ਸ਼ਬਨਮ ਨੇ ਦੁਨੀਆ ਦੇ ਬਾਕੀ ਮੁਲਕਾਂ ਤੋਂ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਮਦਦ ਕਰਨ।
ਅਫ਼ਗਾਨਿਸਤਾਨ 'ਚ ਤਾਲਿਬਾਨ ਦਾ ਸ਼ਾਸਨ ਆਉਣ ਤੋਂ ਬਾਅਦ ਔਰਤਾਂ ਕਾਫ਼ੀ ਡਰੀਆਂ ਹੋਈਆਂ ਹਨ। ਤਾਲਿਬਾਨ ਨੇ ਕਿਹਾ ਹੈ ਕਿ ਔਰਤਾਂ ਨੂੰ ਸ਼ਰੀਆ ਮੁਤਾਬਕ ਕੰਮ ਕਰਨ ਦਿੱਤਾ ਜਾਵੇਗਾ।
(ਵੀਡੀਓ - AFP)