ਅਫ਼ਗਾਨਿਸਤਾਨ ਸੰਕਟ: ਤਾਲਿਬਾਨ ਦੇ ਜਸੂਸੀ ਨੈੱਟਵਰਕ ਬਾਰੇ ਕੀ ਤੁਸੀਂ ਇਹ ਜਾਣਦੇ ਹੋ
ਦੋ ਦਹਾਕੇ ਬਾਅਦ ਤਾਲਿਬਾਨ ਅਫ਼ਗਾਨ ਦੀ ਸੱਤਾ ਉੱਤੇ ਮੁੜ ਕਾਬਜ਼ ਹੋ ਰਿਹਾ ਹੈ। ਬੀਤੇ ਐਤਵਾਰ ਨੂੰ ਤਾਲਿਬਾਨ ਨੇ ਕਾਬੁਲ ਵਿਚ ਰਾਸ਼ਟਰਪਤੀ ਭਵਨ ਉੱਤੇ ਕਬਜ਼ਾ ਕਰ ਲਿਆ ਅਤੇ ਰਾਸ਼ਟਰਪਤੀ ਅਸ਼ਰਫ਼ ਗਨੀ ਇਸ ਤੋਂ ਪਹਿਲਾਂ ਹੀ ਮੁਲਕ ਛੱਡ ਗਏ ਸਨ।
2001 ਵਿਚ ਤਾਲਿਬਾਨ ਨੂੰ ਅਮਰੀਕਾ ਨੇ ਆਪਣੇ ਮੁਲਕ ਉੱਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਇਲਜ਼ਾਮ ਵਿਚ ਸੱਤਾ ਤੋਂ ਬਾਹਰ ਕਰ ਦਿੱਤਾ ਸੀ।
ਅਮਰੀਕਾ ਦੀ ਅਗਵਾਈ ਵਿਚ ਨਾਟੋ ਗਠਜੋੜ ਦੀਆਂ ਫੌਜਾਂ ਨੇ ਹਵਾਈ ਹਮਲੇ ਕੀਤੇ ਅਤੇ ਤਾਲਿਬਾਨ ਨੂੰ ਖਦੇੜ ਦਿੱਤਾ। ਚੋਣਾਂ ਤੋਂ ਬਾਅਦ ਸਰਕਾਰ ਹੋਂਦ ਵਿਚ ਆ ਗਈ।
ਪਰ ਤਾਲਿਬਾਨ ਨੇ ਹਾਰ ਨਹੀਂ ਮੰਨੀ ਅਤੇ ਵਿਦੇਸ਼ੀ ਫੌਜਾਂ ਨਾਲ ਦੋ ਦਹਾਕੇ ਲੜਦਾ ਰਿਹਾ , ਹੁਣ ਇਨ੍ਹਾਂ ਫੌਜਾਂ ਦੇ ਮੁਲਕ ਛੱਡਦਿਆਂ ਹੀ ਤਾਲਿਬਾਨ ਮੁੜ ਸੱਤਾ ਉੱਤੇ ਕਾਬਜ਼ ਹੋ ਗਿਆ ਹੈ।
ਤਾਲਿਬਾਨ ਵਲੋਂ ਅਫਗਾਨ ਦੇ ਇੱਕ ਤੋਂ ਬਾਅਦ ਇੱਕ ਸੂਬੇ ਉੱਤੇ ਕਾਬਜ਼ ਹੋ ਦੌਰਾਨ ਬੀਬੀਸੀ ਨੇ ਕੁਝ ਦਿਨ ਪਹਿਲਾਂ ਇਹ ਰਿਪੋਰਟ ਤਿਆਰ ਕੀਤੀ ਸੀ ਅਤੇ ਤਾਲਿਬਾਨੀ ਤੰਤਰ ਬਾਰੇ ਜਾਣਿਆ ਸੀ।
ਰਿਪੋਰਟ- ਖ਼ੁਦਾ-ਏ-ਨੂਰ ਨਾਸਿਰ, ਬੀਬੀਸੀ, ਇਸਲਾਮਾਬਾਦ
ਐਡਿਟ - ਰਾਜਨ ਪਪਨੇਜਾ