ਇੱਕ ਬੀਬੀ ਨੇ ਆਪਣੇ ਕੁੱਤੇ ਨੂੰ ਇੱਕ ਮੁਲਕ ਤੋਂ ਦੂਜੇ ਮੁਲਕ ਲਿਜਾਉਣ ਲਈ ਖਰਚੇ 26 ਲੱਖ ਰੁਪਏ
ਹਾਂਗਕਾਂਗ ਦੀ ਮੈਗੀ ਆਪਣੇ ਕੁੱਤੇ ਕਾਰਤਾ ਨਾਲ ਆਪਣੇ ਪਤੀ ਕੋਲ ਆਇਰਲੈਂਡ ਜਾ ਰਹੀ ਹੈ। ਉਸ ਦੇ ਪਤੀ ਪਿਛਲੇ ਇੱਕ ਸਾਲ ਤੋਂ ਉੱਥੇ ਹਨ।
ਕਾਰਤਾ ਦੀ ਉਮਰ ਅਤੇ ਸਿਹਤ ਦੇ ਮੱਦੇਨਜ਼ਰ ਮੈਗੀ ਨੇ ਇਸ ਨੂੰ ਆਪਣੇ ਨਾਲ ਆਇਰਲੈਂਡ ਲੈ ਕੇ ਜਾਣ ਦਾ ਫ਼ੈਸਲਾ ਲਿਆ ਹੈ।
ਮੈਗੀ ਕਾਰਤਾ ਨੂੰ ਸਿਰਫ਼ ਇੱਕ ਨਿੱਜੀ ਜਹਾਜ਼ ਰਾਹੀਂ ਹੀ ਲੈ ਕੇ ਜਾ ਸਕਦੀ ਸੀ।