12ਵੀਂ ਦੀ ਪ੍ਰੀਖਿਆ ’ਚ ਪਟਿਆਲਾ ਦੀ ਪਲਕਦੀਪ ਕੌਰ ਨੇ ਪੰਜਾਬ ’ਚ ਟੌਪ ਆਖ਼ਰ ਕਿਵੇਂ ਕੀਤਾ

ਪਟਿਆਲਾ ਦੀ ਪਲਕਦੀਪ ਕੌਰ ਢਿੱਲੋਂ ਪੰਜਾਬ ਸਕੂਲ ਐਜੁਕੇਸ਼ਨ ਬੋਰਡ ਦੀ ਟੌਪਰ ਬਣੀ ਹੈ। ਪਲਕਦੀਪ ਨੇ 12ਵੀਂ ਦੀ ਪਰੀਖਿਆ ’ਚ 500 ਵਿੱਚੋਂ 500 ਨੰਬਰ ਹਾਸਲ ਕਰਕੇ ਪੰਜਾਬ ’ਚ ਟੌਪ ਕੀਤਾ ਹੈ।

ਆਨਲਾਈਨ ਪੜ੍ਹਾਈ ਦੇ ਦੌਰ ’ਚ ਸੋਸ਼ਲ ਮੀਡੀਆ ਤੋਂ ਪਲਕਦੀਪ ਕੌਰ ਦੂਰ ਰਹੀ ਹੈ। ਪਲਕਦੀਪ ਦੀ ਮਾਂ ਵੀ ਯੂਨੀਵਰਸਿਟੀ ਟੌਪਰ ਰਹਿ ਚੁੱਕੇ ਹਨ ।

ਬੀਬੀਸੀ ਪੰਜਾਬੀ ਦੀ ਟੀਮ ਨੇ ਪਲਕਦੀਪ ਕੌਰ ਅਤੇ ਉਸ ਦੇ ਪਰਿਵਾਰ ਨਾਲ ਗੱਲ ਕਰਕੇ ਜਾਣਿਆ ਉਨ੍ਹਾਂ ਦੀ ਸਫ਼ਲਤਾ ਦਾ ਰਾਜ਼।

ਰਿਪੋਰਟ- ਗੁਰਮਿੰਦਰ ਗਰੇਵਾਲ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)