ਟਿਕਟੌਕ ਸਟਾਰ: 78 ਸਾਲਾ ਬੇਬੇ ਦੇ ਡਾਂਸ ਨੇ ਸੋਸ਼ਲ ਮੀਡੀਆ ਉੱਤੇ ਮਚਾਈ ਤਰਥੱਲੀ
ਨੇਪਾਲ ਦੀ ਇਹ ਦਾਦੀ ਟਿਕਟੌਕ ’ਤੇ ਕਾਫੀ ਵਾਇਰਲ ਹਨ। ਉਨ੍ਹਾਂ ਦੀ ਇਸ ਵੀਡੀਓ ’ਤੇ 18 ਮਿਲੀਅਨ ਤੋਂ ਜ਼ਿਆਦਾ ਵੀਊਜ਼ ਅਤੇ 65 ਹਜ਼ਾਰ ਕੁਮੈਂਟ ਮਿਲੇ ਹਨ।
ਟਿਕਟੌਕ ’ਤੇ ਆਪਣੇ ਡਾਂਸ ਵੀਡੀਓ ਦੇ ਚਲਦੇ 78 ਸਾਲਾਂ ਦੀ ਕ੍ਰਿਸ਼ਣਾਕੁਮਾਰੀ ਤਿਵਾਰੀ ਨੂੰ ਕਾਫ਼ੀ ਲੋਕ ਜਾਨਣ ਲੱਗ ਗਏ ਹਨ।
ਆਪਣੇ ਡਾਂਸ ਦੇ ਟੈਲੇਂਟ ਨੂੰ ਉਹ ਸਭ ਸਾਹਮਣੇ ਲਿਆ ਰਹੇ ਹਨ ਜਿਸ ਨਾਲ ਉਹ ਕਾਫੀ ਖੁਸ਼ ਹਨ।
ਉਨ੍ਹਾਂ ਦੀ ਗੁਆਂਢ ’ਚ ਰਹਿਣ ਵਾਲੀ 19 ਸਾਲਾਂ ਦੀ ਸੁਨੀਤਾ ਬਨਿਆ ਨੇ ਉਨ੍ਹਾਂ ਦਾ ਡਾਂਸ ਵੀਡੀਓ ਰਿਕਾਰਡ ਕੀਤਾ ਅਤੇ ਟਿਕਟੌਕ ’ਤੇ ਅਪਲੋਡ ਕਰ ਦਿੱਤਾ। ਮੁਹੱਲੇ ਦੇ ਵਿਆਹਾਂ ਅਤੇ ਹੋਰ ਸਮਾਗਮਾਂ ਵਿੱਚ ਵੀ ਉਨ੍ਹਾਂ ਨੂੰ ਡਾਂਸ ਕਰਨ ਲਈ ਕਿਹਾ ਜਾਂਦਾ ਹੈ।
ਕ੍ਰਿਸ਼ਣਾਕੁਮਾਰੀ ਇਹ ਜਾਣ ਕੇ ਕਾਫੀ ਖੁਸ਼ ਹਨ ਕਿ ਉਹ ਆਪਣੇ ਡਾਂਸ ਕਰਕੇ ਕਾਫ਼ੀ ਪ੍ਰਸਿੱਧ ਹੋ ਗਏ ਹਨ।