ਹਿਮਾਚਲ ਪ੍ਰਦੇਸ਼ 'ਚ ਵੱਡਾ ਹਾਦਸਾ, ਪਹਾੜਾਂ ਤੋਂ ਡਿੱਗੇ ਪੱਥਰ, ਕਈ ਸੈਲਾਨੀਆਂ ਦੀ ਮੌਤ
ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ਵਿੱਚ ਪਹਾੜਾਂ ਤੋਂ ਡਿੱਗੇ ਪੱਥਰਾਂ ਨੇ ਤਬਾਹੀ ਮਚਾ ਦਿੱਤੀ।
ਬਟਸੇਰੀ-ਸਾਂਗਲਾ ਰੋਡ ‘ਤੇ ਪਹਾੜਾਂ ਤੋਂ ਵੱਡੇ ਪੱਥਰ ਡਿਗਦੇ ਹੋਏ ਸੜਕਾਂ ‘ਤੇ ਆ ਗਏ। ਪੱਥਰ ਸੜਕਾਂ ‘ਤੇ ਖੜ੍ਹੀਆਂ ਗੱਡੀਆਂ ‘ਤੇ ਡਿੱਗ ਗਏ।
ਘਟਨਾ ‘ਚ 9 ਲੋਕਾਂ ਦੀ ਮੌਤ ਤੇ ਤਿੰਨ ਲੋਕ ਜ਼ਖ਼ਮੀ ਹੋਏ ਹਨ। ਮਰਨ ਵਾਲੇ ਸਾਰੇ ਸੈਲਾਨੀ ਦੱਸੇ ਗਏ ਹਨ।
(ਰਿਪੋਰਟ- ਪੰਕਜ ਸ਼ਰਮਾ, ਐਡਿਟ- ਰੁਬਾਇਤ ਬਿਸਵਾਸ)