ਉਹ ਜਪਾਨੀ ਕੁੜੀ, ਜੋ ਜਪਾਨ ਵਿੱਚ ਲੋਕਾਂ ਨੂੰ ਹਿੰਦੀ ਭਾਸ਼ਾ ਸਿਖਾ ਰਹੀ
ਮਾਓ ਜਪਾਨ ਵਿੱਚ ਲੋਕਾਂ ਨੂੰ ਹਿੰਦੀ ਬੋਲਣਾ ਸਿਖਾਉਂਦੀ ਹੈ, ਉਹ ਭਾਰਤ ਦੇ ਲੋਕਾਂ ਨੂੰ ਹਿੰਦੀ ਵਿੱਚ ਜਪਾਨ ਬਾਰੇ ਜਾਣਕਾਰੀ ਦਿੰਦੀ ਹੈ। ਮਾਓ ਦੇ ਪਿਤਾ ਨੇ ਇਸਦੇ ਲਈ ਉਸ ਨੂੰ ਪ੍ਰੇਰਿਤ ਕੀਤਾ।
ਮਾਓ ਨੇ ਓਸਾਕਾ ਯੂਨੀਵਰਸਿਟੀ ਵਿੱਚ 4 ਸਾਲ ਹਿੰਦੀ ਦੀ ਪੜ੍ਹਾਈ ਕੀਤੀ। ਇਸਦੇ ਲਈ ਉਸ ਨੇ ਕੁਝ ਸਮਾਂ ਭਾਰਤ ਵਿੱਚ ਵੀ ਬਤੀਤ ਕੀਤਾ। ਵਖਰੇਵੇਂ ਹੋਣ ਦੇ ਬਾਵਜੂਦ ਮਾਓ ਮੰਨਦੀ ਹੈ ਕਿ ਦੋਵਾਂ ਮੁਲਕਾਂ ਦੇ ਸੱਭਿਆਚਾਰ ਵਿੱਚ ਕੁਝ ਸਮਾਨਤਾਵਾਂ ਹਨ।
ਹਾਲਾਂਕਿ ਮਾਓ ਨੂੰ ਵੀ ਭਾਰਤ ਸਬੰਧੀ ਕੁਝ ਸ਼ਿਕਾਇਤਾਂ ਹਨ। ਹੁਣ ਮਾਓ ਹੋਰਨਾਂ ਭਾਰਤੀ ਭਾਸ਼ਾਵਾਂ ਵਿੱਚ ਵੀ ਦਿਲਚਸਪੀ ਲੈ ਰਹੀ ਹੈ । ਉਹ ਜਪਾਨੀ ਲੋਕਾਂ ਨੂੰ ਭਾਰਤ ਦੇ ਸੱਭਿਆਚਾਰ ਬਾਰੇ ਦੱਸਣਾ ਚਾਹੁੰਦੀ ਹੈ।
ਰਿਪੋਰਟ- ਜਾਨ੍ਹਵੀ ਮੂਲੇ