ਕਿਊਬਾ ਦੇ ਆਰਥਿਕ ਸੰਕਟ ਨੂੰ 3 ਨੁਕਤਿਆਂ ਵਿੱਚ ਸਮਝੋ

ਵੀਡੀਓ ਕੈਪਸ਼ਨ, ਕਿਊਬਾ ਦੇ ਆਰਥਿਕ ਸੰਕਟ ਨੂੰ 3 ਨੁਕਤਿਆਂ ਵਿੱਚ ਸਮਝੋ

ਗੱਲ 30 ਸਾਲ ਪਹਿਲਾਂ ਦੀ ਹੈ ਸਮਾਂ ਸੀ 1990 ਦਾ ਦਹਾਕਾ, ਸੋਵੀਅਤ ਸੰਘ ਢਹਿ ਢੇਰੀ ਹੋ ਗਿਆ ਸੀ। ਫੀਦਲ ਕਾਸਤਰੋ ਅਤੇ ਚੇਅ ਗਵੇਰਾ ਦਾ ਕਮਿਊਨਿਸਟ ਮੁਲਕ ਕਿਊਬਾ ਆਰਥਿਕ ਸੰਕਟ ਚੋਂ ਗੁਜ਼ਰ ਰਿਹਾ ਸੀ।

ਕਿਊਬਾ ਦੀ ਮਦਦ ਲਈ ਕਈ ਧਿਰਾਂ ਸਾਹਮਣੇ ਆਈਆਂ ਉਨ੍ਹਾਂ ਵਿੱਚੋਂ ਇੱਕ ਭਾਰਤ ਵੀ ਸੀ। ਭਾਰਤ ਵੱਲੋਂ ਕਿਊਬਾ ਦੀ ਮਦਦ ਵਿੱਚ ਜਿਸ ਸ਼ਖਸ ਨੇ ਅਹਿਮ ਭੂਮਿਕਾ ਨਿਭਾਈ ਸੀ ਉਹ ਸਨ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ।

ਦਿਲਚਸਪ ਗੱਲ ਇਹ ਹੈ ਕਿ ਹਰਕਿਸ਼ਨ ਸਿੰਘ ਸੁਰਜੀਤ ਦੀ ਬਾਰੇ ਕਿਊਬਾ ਦੇ ਆਗੂ ਫੀਦੇਲ ਕਾਸਤਰੋ ਨੇ ਕਿਹਾ ਸੀ ਕਿ ਹੁਣ ਕੁਝ ਦਿਨ ਕਿਊਬਾ ਸੁਰਜੀਤ ਸਾਬਣ ਅਤੇ ਸੁਰਜੀਤ ਬਰੈਡ ਦੇ ਸਹਾਰੇ ਜ਼ਿੰਦਾ ਰਹੇਗਾ।

ਇਸ ਕਹਾਣੀ ਬਾਰੇ ਵੀ ਦੱਸਾਂਗੇ ਅਤੇ ਮੌਜੂਦਾ ਕਿਊਬਾ ਸੰਕਟ ਬਾਰੇ ਵੀ। ਕਿਊਬਾ ਦਾ ਮੌਜੂਦਾ ਸੰਕਟ ਕੀ ਹੈ, ਇਸ ਨੂੰ ਅਸੀਂ 3 ਨੁਕਤਿਆਂ ਰਾਹੀਂ ਦੱਸਾਂਗੇ।

ਵੀਡੀਓ- ਦਲੀਪ ਸਿੰਘ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)