ਦੁਬਈ ਵਿੱਚ ਦੁਨੀਆਂ ਦਾ ਸਭ ਤੋਂ ਡੂੰਘਾ ਸਵੀਮਿੰਗ ਪੂਲ ਦੇਖੋ, ਕੀ ਹੈ ਖ਼ਾਸੀਅਤ
ਦੁਬਈ ਵਿੱਚ ਇਹ ਸਵੀਮਿੰਗ ਪੂਲ ਸੈਲਾਨੀਆਂ ਦੀ ਖਿੱਚ ਦਾ ਨਵਾਂ ਕੇਂਦਰ ਹੈ। ਇਸ ਨੂੰ ਦੁਨੀਆਂ ਦਾ ਸਭ ਤੋਂ ਡੂੰਘਾ ਸਵੀਮਿੰਗ ਪੂਲ ਕਿਹਾ ਜਾ ਰਿਹਾ ਹੈ।
ਇਸਦੀ ਤਸਦੀਕ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਨੇ ਵੀ ਕੀਤੀ ਹੈ। ਇਸ ਸਵੀਮਿੰਗ ਪੂਲ ਦੀ ਡੁੰਘਾਈ 60 ਮੀਟਰ ਹੈ।
ਇਸ ਨੂੰ ਭਰਨ ਲਈ ਓਲੰਪਿਕ ਦੇ 6 ਸਵੀਮਿੰਗ ਪੂਲ ਜਿੰਨਾ ਪਾਣੀ ਚਾਹੀਦਾ ਹੈ। ਇਸਦੇ ਅੰਦਰ ਗੇਮਿੰਗ, ਲਾਈਬਰੇਰੀ ਸਣੇ ਕਈ ਸਹੂਲਤਾਂ ਵੀ ਲੋਕਾਂ ਦੇ ਖਿੱਚ ਦਾ ਕੇਂਦਰ ਹਨ।
ਵੀਡੀਓ- Deep Dive Dubai