ਕਿਸਾਨ ਅੰਦੋਲਨ: ਭਾਜਪਾ ਆਗੂ ਦੇ ਮਾਫ਼ੀ ਮੰਗਣ ਤੱਕ ਘਰ ਅੱਗੋਂ ਨਹੀਂ ਉੱਠਣਗੀਆਂ ਬੀਬੀਆਂ

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ਭਾਜਪਾ ਆਗੂ ਦੇ ਮਾਫ਼ੀ ਮੰਗਣ ਤੱਕ ਘਰ ਅੱਗੋਂ ਨਹੀਂ ਉੱਠਣਗੀਆਂ ਬੀਬੀਆਂ

ਰੋਹਤਕ ’ਚ ਬੀਬੀਆਂ ਨੇ ਭਾਜਪਾ ਦੇ ਸਾਬਕਾ ਮੰਤਰੀ ਮਨੀਸ਼ ਗਰੋਵਰ ਦਾ ਘਰ ਘੇਰਿਆ ਹੈ।

ਕਿਸਾਨਾਂ ਨੇ ਭਾਜਪਾ ਆਗੂ ਉੱਤੇ ਵਿਰੋਧ ਦੌਰਾਨ ਗਲਤ ਇਸ਼ਾਰੇ ਕਰਨ ਦਾ ਇਲਜ਼ਾਮ ਲਗਾਇਆ ਹੈ।

ਹਾਲਾਂਕਿ ਮਨੀਸ਼ ਗਰੋਵਰ ਨੇ ਇੱਕ ਵੀਡੀਓ ਜਾਰੀ ਕਰਕੇ ਮੁਆਫ਼ੀ ਵੀ ਮੰਗੀ ਹੈ ਪਰ ਕਿਸਾਨ ਧਰਨੇ ਵਿਚ ਆਕੇ ਮਾਫ਼ੀ ਮੰਗਣ ਉੱਤੇ ਅੜੇ ਹਨ।

ਮਾਫ਼ੀ ਮੰਗਣ ਤੱਕ ਧਰਨੇ ਉੱਤੇ ਬੀਬੀਆਂ ਨੇ ਡਟੇ ਰਹਿਣ ਦੀ ਗੱਲ ਕਹੀ ਹੈ।

ਵੀਡੀਓ – ਸਤ ਸਿੰਘ, ਐਡਿਟ- ਸ਼ਹਿਨਵਾਜ਼

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)