ਜ਼ੀਕਾ ਵਾਇਰਸ ਕੀ ਹੈ, ਕਿੱਥੋਂ ਆਇਆ, ਲੱਛਣ ਕੀ ਹਨ ਤੇ ਬਚੀਏ ਕਿਵੇਂ?

ਭਾਰਤ ਦੇ ਸੂਬੇ ਕੇਰਲ ਵਿੱਚ ਜ਼ੀਕਾ ਵਾਇਰਸ ਦੇ ਕੇਸ ਆਉਣ ਕਰਕੇ ਚਿੰਤਾਵਾਂ ਵਧ ਗਈਆਂ ਹਨ। ਤਿਰੂਵਨੰਤਪੁਰਮ ਦੀ ਇੱਕ 24 ਸਾਲਾ ਗਰਭਵਤੀ ਔਰਤ ਦੇ ਸੈਂਪਲ ਤੋਂ ਸਭ ਤੋਂ ਪਹਿਲਾਂ ਇਸ ਦੀ ਪੁਸ਼ਟੀ ਹੋਈ ਹੈ, ਹਾਲਾਂਕਿ ਔਰਤ ਦੀ ਹਾਲਤ ਸਥਿਰ ਹੈ ਅਤੇ ਨੌਰਮਲ ਡਿਲੀਵਰੀ ਹੋਈ ਹੈ।

ਉਸ ਨੂੰ 28 ਜੂਨ ਨੂੰ ਬੁਖਾਰ, ਸਿਰ ਦਰਦ ਅਤੇ ਧੱਫੜ ਕਾਰਨ ਰਾਜਧਾਨੀ ਤਿਰੁਵਨੰਤਪੁਰਮ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਕੇਰਲ ਦੇ ਸਿਹਤ ਅਧਿਕਾਰੀਆਂ ਨੇ ਸਾਰੇ ਜ਼ਿਲ੍ਹਿਆਂ ਵਿੱਚ ਅਲਰਟ ਕਰ ਦਿੱਤਾ ਹੈ।

ਇਸ ਵੀਡੀਓ ਵਿੱਚ ਅਸੀਂ ਦੱਸਾਂਗੇ ਕਿ ਜ਼ੀਕਾ ਵਾਇਰਸ ਸਭ ਤੋਂ ਪਹਿਲਾਂ ਕਦੋਂ ਸਾਹਮਣੇ ਆਇਆ। ਇਸ ਦੇ ਲੱਛਣ ਕੀ ਹੁੰਦੇ ਹਨ, ਕਿਵੇਂ ਫੈਲਦਾ ਹੈ ਅਤੇ ਇਸ ਤੋਂ ਬਚਾਅ ਕਿਵੇਂ ਕਰੀਏ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)