ਕੋਰੋਨਾਵਾਇਰਸ: ਵੈਕਸੀਨ ਪਾਸਪੋਰਟ ਕੀ ਹੈ ਅਤੇ ਯੂਰਪੀ ਯੂਨੀਅਨ ਦਾ ‘ਵੈਕਸੀਨ ਪਾਸਪੋਰਟ' ਕਿਸ ਨੂੰ ਮਿਲ ਸਕਦਾ ਹੈ
ਯੂਰਪ ਵਿੱਚ ਰਹਿਣ ਵਾਲੇ ਅਤੇ ਯੂਰਪ ਘੁੰਮਣ ਵਾਲੇ ਲੋਕ ਹੁਣ ਇੱਕ ਪਾਸਪਰੋਟ ਨਾਲ ਨਹੀਂ ਸਗੋਂ ਦੋ ਪਾਸਪੋਰਟਾਂ ਨਾਲ ਯਾਤਰਾ ਕਰਨਗੇ।
ਜੁਲਾਈ ਦੀ ਸ਼ੁਰੂਆਤ ਤੋਂ ਯੂਰਪ ਡਿਜੀਟਲ ਕੋਵਿਡ ਸਰਟੀਫਿਕੇਟ (ਈਯੂਡੀਸੀਸੀ, ਜਿਸ ਨੂੰ ਪਹਿਲਾ ਡਿਜੀਟਲ ਗ੍ਰੀਨ ਸਰਟੀਫਿਕੇਟ ਕਿਹਾ ਜਾਂਦਾ ਸੀ) ਅਮਲ ਵਿੱਚ ਲਿਆਂਦਾ ਗਿਆ ਹੈ ਤੇ ਇਸ ਨਾਲ ਹੁਣ ਯੂਰਪ ਦੇ ਨਾਗਰਿਕ ਯੂਰਪੀ ਯੂਨੀਅਨਾਂ ਦੇ ਦੇਸ਼ਾਂ ਵਿਚਾਲੇ ਯਾਤਰਾ ਕਰ ਸਕਣਗੇ।
ਯੂਰਪੀ ਯੂਨੀਅਨ ਦਾ ਕਹਿਣਾ ਹੈ ਕਿ ਇਹ ਤਰੀਕਾ ਯੂਰਪ ਦੇ ਨਾਗਰਿਕਾਂ ਦੀ ਸਹੀ ਤਰੀਕੇ ਨਾਲ ਆਵਾਜਾਈ ਨੂੰ ਬਹਾਲ ਕਰਨ ਲਈ ਕੀਤਾ ਗਿਆ ਹੈ।
ਐਡਿਟ- ਸਦਫ਼ ਖ਼ਾਨ