ਇਹ 52 ਸਾਲਾ ਮਾਡਲ ‘ਉਮਰ ਦੀਆਂ ਬੰਦਿਸ਼ਾਂ’ ਤੋਂ ਬਾਹਰ ਆਉਣ ਦੀ ਪ੍ਰੇਰਨਾ ਦਿੰਦੀ ਹੈ

ਵੀਡੀਓ ਕੈਪਸ਼ਨ, 52 ਸਾਲ ਦੀ ਮਾਡਲ ਕਿਵੇਂ ਉਮਰ ਨੂੰ ਮਾਤ ਦੇ ਕੇ ਹੋਈ ਸਫ਼ਲ

ਉਮਰ ਸਿਰਫ਼ ਇੱਕ ਨੰਬਰ ਹੈ, ਇਹ ਗੱਲ 52 ਸਾਲ ਦੀ ਗੀਤਾ ਜੇ ’ਤੇ ਸਟੀਕ ਬੈਠਦੀ ਹੈ।

ਗੀਤਾ ਮੁੰਬਈ ਵਿੱਚ ਰਹਿੰਦੀ ਹੈ ਅਤੇ ਉਹ ਇੱਕ ਲੌਂਜਰੀ ਮਾਡਲ ਹੈ। ਨੌਕਰੀ ਦੀ ਤਲਾਸ਼ ਵਿੱਚ ਗੀਤਾ ਗੁਜਰਾਤ ਤੋਂ ਮੁੰਬਈ ਆਈ ਸੀ।

ਉਨ੍ਹਾਂ ਨੇ ਕਈ ਨੌਕਰੀਆਂ ਬਦਲੀਆਂ ਪਰ ਮਾਡਲ ਬਣਨ ਦੀ ਤਾਂਘ ਹਮੇਸ਼ਾ ਜ਼ਿੰਦਾ ਰਹੀ। ਫਿਰ ਗੀਤਾ ਨੇ ਸੋਸ਼ਲ ਮੀਡੀਆ ’ਤੇ ਆਪਣੀ ਪ੍ਰੋਫਾਈਲ ਪਾਉਣੀ ਸ਼ੁਰੂ ਕੀਤੀ।

ਇੱਕ ਦਿਨ ਗੀਤਾ ਨੇ ਅਖ਼ਬਾਰ ਵਿੱਚ ਮਾਡਲ ਲਈ ਇੱਕ ਇਸ਼ਤਿਹਾਰ ਵੇਖਿਆ। ਉਸ ਇਸ਼ਤਿਹਾਰ ’ਚ ਲਿਖਿਆ ਸੀ ਕਿ ਕੰਪਨੀ ਲਈ ਮਾਡਲ ਦੀ ਉਮਰ ਮਾਅਨੇ ਨਹੀਂ ਰੱਖਦੀ। ਗੀਤਾ ਹੁਣ ਹੌਲੀ-ਹੌਲੀ ਮਾਡਲਿੰਗ ਵਿੱਚ ਨਾਮਣਾ ਖੱਟ ਰਹੀ ਹੈ ।

ਉਹ ਚਾਹੁੰਦੀ ਹੈ ਕਿ ਇਸ਼ਤਿਹਾਰ ਦੀ ਦੁਨੀਆ ਵਿੱਚ ਲੌਂਜਰੀ ਮਾਡਲ ਨੂੰ ਕਿਸੇ ਖਾਨੇ ਵਿੱਚ ਨਹੀਂ ਢਾਲਣਾ ਚਾਹੀਦਾ । ਗੀਤਾ ਇਸ ਦੇ ਲਈ #AgeNotCage ਦੀ ਮੁਹਿੰਮ ਵੀ ਚਲਾ ਰਹੀ ਹੈ।

ਵੀਡੀਓ – ਮਧੂ ਪਾਲ ਅਤੇ ਕੈਂਜ਼-ਉੱਲ-ਮੁਨੀਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)