ਡਰੋਨ ਤੇ ਰੋਬੋਟ ਦੀ ਫੌਜ ਜੰਗ ਲਈ ਕਿਵੇਂ ਤਿਆਰ ਕਰਵਾਉਣਗੀਆਂ ਟਿੱਡੀਆਂ ਤੇ ਮਧੂ ਮੱਖੀਆਂ
ਰੋਬੋਟ ਦਲ ਆ ਰਹੇ ਹਨ ਅਤੇ ਉਹ ਯੁੱਧ ਲੜਨ ਦੇ ਤਰੀਕਿਆਂ ਨੂੰ ਬਦਲ ਸਕਦੇ ਹਨ।
ਫਰਵਰੀ (2019) ਵਿੱਚ ਬ੍ਰਿਟੇਨ ਦੇ ਰੱਖਿਆ ਮੰਤਰੀ ਨੇ ਕਿਹਾ ਸੀ ਕਿ ਆਉਣ ਵਾਲੇ ਸਾਲਾਂ ਵਿੱਚ ਬ੍ਰਿਟਿਸ਼ ਫ਼ੌਜ ਨੂੰ 'ਸਕੁਆਡਰਨ ਦਲ' ਨਾਲ ਲੈਸ ਕੀਤਾ ਜਾਵੇਗਾ।
ਡਰੋਨ ਦੇ ਦਲ ਵੀ ਉਸੇ ਤਰ੍ਹਾਂ ਕੰਮ ਕਰਨਗੇ ਜਿਵੇਂ ਟਿੱਡੀ ਦਲ ਅਤੇ ਪੰਛੀਆਂ ਦੀਆਂ ਡਾਰਾਂ ਕੰਮ ਕਰਦੀਆਂ ਹਨ।
ਅਮਰੀਕਾ ਵੀ ਆਪਸੀ ਤਾਲਮੇਲ ਨਾਲ ਕੰਮ ਕਰ ਸਕਣ ਵਾਲੇ ਡਰੋਨਜ਼ ਦੀ ਅਜਮਾਇਸ਼ ਉੱਪਰ ਕੰਮ ਕਰ ਰਿਹਾ ਹੈ।
ਕਿਫ਼ਾਇਤੀ, ਬੁੱਧੀਮਾਨ ਅਤੇ ਟਿੱਡੀ ਦਲਾਂ ਤੋਂ ਪ੍ਰੇਰਿਤ ਇਹ ਮਸ਼ੀਨਾਂ ਭਵਿੱਖ ਦੇ ਜੰਗੀ ਪੈਂਤੜਿਆਂ ਦਾ ਮੁਹਾਂਦਰਾ ਬਦਲ ਸਕਦੀਆਂ ਹਨ।
ਰਿਪੋਰਟ- ਥਾਮਸ ਮੈਕਮੁਲਨ, ਬੀਬੀਸੀ ਨਿਊਜ਼
ਐਡਿਟ- ਦੇਵੇਸ਼