ਸੰਗਰੂਰ ਦੇ ਇਸ ਪਿੰਡ ਦੇ ਲੋਕਾਂ ਦਾ ਪਾਣੀ ਦੀ ਕਿੱਲਤ ਬਾਰੇ ਨੇਤਾਵਾਂ ਨੂੰ ਇਹ ਅਲਟੀਮੇਟਮ
ਸੰਗਰੂਰ ਦੇ ਪਿੰਡ ਭੂਲਣ ਦੇ ਲੋਕਾਂ ਦੀ ਫ਼ਿਕਰ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਨੂੰ ਲੈ ਕੇ ਹੈ। ਇਨ੍ਹਾਂ ਮੁਤਾਬਕ ਧਰਤੀ ਹੇਠਲਾ ਪਾਣੀ ਪੀਣ ਲਾਇਕ ਨਹੀਂ ਹੈ, ਜਿਸ ਕਾਰਨ ਪਿੰਡ ਕੋਲੋਂ ਲੰਘਦੀ ਨਹਿਰ ‘ਤੇ ਨਿਰਭਰ ਹਨ।
ਰੋਜ਼ ਪਿੰਡ ਵਾਸੀ ਪਾਣੀ ਲੈਣ ਲਈ ਤੜਕੇ ਹੀ ਨਹਿਰ ‘ਤੇ ਪਹੁੰਚ ਜਾਂਦੇ ਹਨ ਤੇ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
ਪਿੰਡ ਵਾਲਿਆਂ ਦੀ ਮੰਗ ਨਹਿਰ ਦੇ ਪਾਣੀ ਨੂੰ ਸਾਫ਼ ਕਰਕੇ ਸਪਲਾਈ ਦੇਣ ਦੀ ਹੈ ਤੇ ਕਹਿੰਦੇ ਹਨ, ‘ਵੋਟ ਤਾਂ ਹੀ ਪਾਵਾਂਗੇ ਜੇ ਪਾਣੀ ਦਾ ਮਸਲਾ ਹੱਲ ਹੋਵੇ।‘
(ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਰਾਜਨ ਪਪਨੇਜਾ)