ਅਲੀਜ਼ਾ ਸਹਿਰ: ਪਾਕਿਸਤਾਨ ਦੇ ਬਹਾਵਲਪੁਰ ਦੀ ਪੰਜਾਬਣ ਜਿਸ ਨੂੰ ਫੋਨ ਚਲਾਉਣਾ ਨਹੀਂ ਆਉਂਦਾ ਸੀ ਉਹ ਮਸ਼ਹੂਰ ਯੂਟਿਊਬਰ ਕਿਵੇਂ ਬਣੀ

ਵੀਡੀਓ ਕੈਪਸ਼ਨ, ਅਲੀਜ਼ਾ ਸਹਿਰ: ਬਹਾਵਲਪੁਰ ਦੀ ਪੰਜਾਬਣ ਨੇ ਯੂਟਿਊਬ ਤੋਂ ਕਿਵੇਂ ਪਛਾਣ ਅਤੇ ਪੈਸਾ ਬਣਾਇਆ

ਅੱਜ ਦਾ ਜ਼ਮਾਨਾ ਸੋਸ਼ਲ ਮੀਡੀਆ ਦਾ ਹੈ ਅਤੇ ਇਸ ਦਾ ਅਸਰ ਵੀ ਕਿਸੇ ਤੋਂ ਲੁਕਿਆ ਨਹੀਂ ਹੈ।

ਬੀਬੀਸੀ ਪੰਜਾਬੀ ਨੇ ਇੱਕ ਅਜਿਹੀ ਵੀਡੀਓ ਸੀਰੀਜ਼ ਸ਼ੁਰੂ ਕੀਤੀ ਹੈ ਜਿਸ ਤਹਿਤ ਅਸੀਂ ਇਹ ਕੋਸ਼ਿਸ਼ ਕੀਤੀ ਹੈ ਉਨ੍ਹਾਂ ਪੰਜਾਬੀ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨਾਲ ਗੱਲਬਾਤ ਕਰਨ ਦੀ ਜੋ ਲਗਾਤਾਰ ਕੰਟੇਟ ਪ੍ਰੋ਼ਡਕਸ਼ਨ ਕਰ ਰਹੇ ਹਨ।

ਇਸ ਵੀਡੀਓ ਵਿੱਚ ਗੱਲਬਾਤ ਕਰ ਰਹੇ ਹਾਂ ਪਾਕਿਸਤਾਨੀ ਪੰਜਾਬ ਦੇ ਬਹਾਵਲਪੁਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਅਲੀਜ਼ਾ ਸਹਿਰ ਨਾਲ। 18 ਸਾਲ ਦੀ ਅਲੀਜ਼ਾ ਫਾਈਨ ਆਰਟਸ ਦੀ ਵਿਦਿਆਰਥਣ ਹੈ ਅਤੇ ਦੋ ਸਾਲ ਪਹਿਲਾਂ ਹੀ ਯੂਟਿਊਬ ਚੈਨਲ ਸ਼ੁਰੂ ਕੀਤਾ ਸੀ।

ਸ਼ੁਰੂਆਤ ਵਿੱਚ ਸਮਾਰਟਫੋਨ ਵੀ ਬੜੀ ਮੁਸ਼ਕਲ ਨਾਲ ਹਾਸਲ ਕਰਨ ਵਾਲੀ ਸਧਾਰਨ ਜਿਹੇ ਪਰਿਵਾਰ ਤੋਂ ਆਉਣ ਵਾਲੀ ਅਲੀਜ਼ਾ ਹੁਣ ਆਪਣੇ ਪਰਿਵਾਰ ਦੀ ਯੂਟਿਊਬ ਦੀ ਕਮਾਈ ਨਾਲ ਮਦਦ ਵੀ ਕਰ ਰਹੀ ਹੈ।

(ਰਿਪੋਰਟ- ਦਲੀਪ ਸਿੰਘ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)