ਉਹ ਜੰਗਲ ਜਿੱਥੇ ਸਿਰਫ਼ ਔਰਤਾਂ ਰਹਿੰਦੀਆਂ ਹਨ, ਪੁਰਸ਼ਾਂ ਨੂੰ ਆਉਣ ਤੋਂ ਮਨਾਹੀ ਹੈ
ਜਯਾਪੁਰਾ ਖਾੜੀ ਦੇ ਇਸ ਸਦਾਬਹਾਰ ਜੰਗਲ ਵਿੱਚ ਪੁਰਸ਼ਾਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੈ। ਇਹ ਇਕ ਅਜਿਹੀ ਜਗ੍ਹਾ ਹੈ ਜਿਥੇ ਔਰਤਾਂ ਸੀਪਾਂ ਇਕੱਤਰ ਕਰਨ ਜਾਂਦੀਆਂ ਹਨ।
ਜੇਕਰ ਕੋਈ ਪੁਰਸ਼ ਇਸ ਜੰਗਲ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ 70 ਅਮਰੀਕੀ ਡਾਲਰ ਤੱਕ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਹੜੀ ਰਕਮ ਆਮ ਤੌਰ 'ਤੇ ਪਾਲਿਸ਼ ਪੱਥਰਾਂ ਦੇ ਰੂਪ ਚ ਅਦਾ ਕੀਤੀ ਜਾਂਦੀ ਹੈ।
ਪਰ ਔਰਤਾਂ ਲਈ ਪਵਿੱਤਰ ਸਥਾਨ ਮੰਨਿਆ ਜਾਣ ਵਾਲਾ ਇਹ ਜੰਗਲ ਹੁਣ ਖ਼ਤਰੇ ਵਿੱਚ ਹੈ - ਪੁਰਸ਼ਾਂ ਕਾਰਨ ਨਹੀਂ ਜੋ ਦਾਖਲ ਹੋਣਾ ਚਾਹੁੰਦੇ ਹਨ - ਪਰ ਪਲਾਸਟਿਕ ਦੇ ਕੂੜੇਦਾਨ ਅਤੇ ਪ੍ਰਦੂਸ਼ਣ ਦੇ ਕਾਰਨ।