ਜਦੋਂ ਚਲਦੇ ਇੰਟਰਵਿਊ ਵਿੱਚ ਸਮੁੰਦਰੀ ਜੀਵ ਨੇ ਮਾਰੀ ਐਂਟਰੀ
ਸਮੁੰਦਰੀ ਲਾਇਨ (sea lion) ਜਾਂ ਸੀਲ ਚਿਲੀ ਦੇ ਟੋਮ ਇਲਾਕੇ ਵਿੱਚ ਅੱਜ ਕੱਲ੍ਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਤੇਜ਼ ਹਵਾਵਾਂ ਜਾਂ ਖ਼ਤਰਨਾਕ ਵੇਲ੍ਹ ਮੱਛੀਆਂ ਤੋਂ ਬਚ ਕੇ ਸਮੁੰਦਰੀ ਤੱਟ ’ਤੇ ਪਹੁੰਚੇ ਇਨ੍ਹਾਂ ਜੀਵਾਂ ਨੂੰ ਦੇਖਣ ਲੋਕ ਲਗਾਤਾਰ ਪਹੁੰਚ ਰਹੇ ਹਨ। ਉਹ ਦ੍ਰਿਸ਼ ਸਾਰੇ ਦੇਖਦੇ ਰਹਿ ਗਏ ਜਦੋਂ ਇੱਕ ਟੀਵੀ ਇੰਟਰਵਿਊ ਦੌਰਾਨ ਇੱਕ ਸੀਲ ਦਰਵਾਜ਼ਾ ਖੋਲ੍ਹ ਕੋ ਅੰਦਰ ਵੜ ਆਇਆ।