ਲਾਹੌਰ ਬੰਬ ਧਮਾਕਾ- ਪਾਕਿਸਤਾਨ ਦੇ ਲਾਹੌਰ ’ਚ ਹਾਫ਼ਿਜ਼ ਸਈਦ ਦੇ ਘਰ ਕੋਲ ਧਮਾਕਾ, ਤਿੰਨ ਦੀ ਮੌਤ
ਪਾਕਿਸਤਾਨ ਵਿੱਚ ਲਾਹੌਰ ਦੇ ਜੌਹਰ ਟਾਉਨ ਵਿੱਚ ਇੱਕ ਧਮਾਕੇ ’ਚ ਹੁਣ ਤੱਕ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ 14 ਲੋਕ ਜ਼ਖ਼ਮੀ ਹੋਏ ਹਨ।
ਪੁਲਿਸ ਅਧਿਕਾਰੀਆਂ ਦੇ ਮੁਤਾਬਕ 4 ਜ਼ਖ਼ਮੀਆਂ ਦੀ ਹਾਲਤ ਕਾਫੀ ਗੰਭੀਰ ਹੈ।
ਲਾਹੌਰ ਦੇ ਕਮਿਸ਼ਨਰ ਕੈਪਟਨ (ਸੇਵਾਮੁਕਤ)ਉਸਮਾਨ ਯੂਨਿਸ ਦਾ ਕਹਿਣਾ ਹੈ ਕਿ ਜਿਸ ਗਲੀ ਵਿੱਚ ਧਮਾਕਾ ਹੋਇਆ ਹੈ, ਉੱਥੇ ਇੱਕ ਟੌਆ ਪੈ ਗਿਆ ਹੈ।
ਮੌਕੇ ’ਤੇ ਇੱਕ ਕਾਰ ਅਤੇ ਮੋਟਰਬਾਈਕ ਵੀ ਹੈ ਜੋ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।