ਰੋਨਾਲਡੋ ਤੋਂ ਬਾਅਦ ਹੁਣ ਬੀਅਰ ਦੀ ਬੋਤਲ ਪਾਸੇ ਕਰਦਾ ਖਿਡਾਰੀ ਵਾਇਰਲ
ਯੂਰੋ ਕੱਪ ਦੇ ਮੈਚਾਂ ਵਿੱਚ ਜਿੰਨਾ ਰੋਮਾਂਚ ਦਿਖ ਰਿਹਾ ਹੈ, ਓਨੀ ਹੀ ਦਿਲਚਸਪ ਖਿਡਾਰੀਆਂ ਦੀਆਂ ਪ੍ਰੈੱਸ ਕਾਨਫਰੰਸਾਂ ਲੱਗ ਰਹੀਆਂ ਹਨ।
ਪਹਿਲਾਂ ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਕੋਕਾ ਕੋਲਾ ਦੀਆਂ ਬੋਤਲ ਪਾਸੇ ਰੱਖ ਕੇ ਸੁਰਖ਼ੀਆਂ ਵਿੱਚ ਆਏ ਅਤੇ ਹੁਣ ਫਰਾਂਸੀਸੀ ਖਿਡਾਰੀ ਪੌਲ ਪੋਗਬਾ ਦੀ ਹੈਨੀਕੇਨ ਬੀਅਰ ਦੀ ਬੋਤਲ ਹਟਾਉਂਦੇ ਦੀ ਵੀਡੀਓ ਵਾਇਰਲ ਹੋ ਗਈ ਹੈ।
ਇਸਲਾਮ ਧਰਮ ਨੂੰ ਮੰਨਣ ਵਾਲੇ ਪੋਗਬਾ ਨੇ ਅਜਿਹਾ ਕਰਦੇ ਵੇਲੇ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਨੇ ਮੈਚ ਮਗਰੋਂ ਹੋਈ ਪ੍ਰੈੱਸ ਕਾਨਫਰੰਸ ਵਿੱਚ ਨੌਨ-ਅਲਕੋਹਲਿਕ ਬੀਅਰ ਨੂੰ ਹੌਲੀ ਜਿਹੀ ਚੁੱਕਿਆ ਅਤੇ ਟੇਬਲ ਦੇ ਹੇਠਾਂ ਰੱਖ ਦਿੱਤਾ।