ਟਿਕਟੌਕ ਦੇ ਭਾਰਤ ’ਚ ਬੈਨ ਹੋਣ ਤੋਂ ਬਾਅਦ ਲੱਖਾਂ ਫਾਲੋਅਰਜ਼ ਵਾਲੇ ਟਿਕਟੌਕ ਸਟਾਰਜ਼ ਦਾ ਕੀ ਹੋਇਆ

ਵੀਡੀਓ ਕੈਪਸ਼ਨ, ਟਿਕਟੌਕ ਦੇ ਭਾਰਤ ’ਚ ਬੈਨ ਹੋਣ ਤੋਂ ਬਾਅਦ ਲੱਖਾਂ ਫਾਲੋਅਰਜ਼ ਵਾਲੇ ਟਿਕਟੌਕ ਸਟਾਰਜ਼ ਦਾ ਕੀ ਹੋਇਆ

ਪਿਛਲੇ ਸਾਲ ਭਾਰਤ ਨੇ ਟਿਕਟੌਕ ਸਣੇ 59 ਚੀਨੀ ਐਪਸ ਨੂੰ ਬੈਨ ਕਰ ਦਿੱਤਾ ਸੀ ਜਿਸ ਕਾਰਨ ਟਿਕਟੌਕ ਦੇ ਲੱਖਾਂ ਯੂਜ਼ਰਸ ਨਿਰਾਸ਼ ਹੋਏ ਸਨ।

ਭਾਰਤ ਸਰਕਾਰ ਨੇ ਕਿਹਾ ਸੀ ਕਿ ਇਹ ਐਪ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਰੱਖਿਆ, ਮੁਲਕ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਲਈ ਨੁਕਸਾਨਦੇਹ ਹੈ।”

ਭਾਰਤ ਵਿੱਚ ਟਿਕਟੌਕ ਬੈਨ ਹੋਣ ਦੇ ਬਾਅਦ ਤੋਂ ਇਸ ਦੇ ਲੱਖਾਂ ਯੂਜ਼ਰਸ ਇੰਸਟਾਗ੍ਰਾਮ ਵਰਗੇ ਦੂਜੇ ਪਲੈਟਫਾਰਮਾਂ ਵੱਲ ਵਧੇ ਪਰ ਕਈ ਫਾਲੋਅਰਜ਼ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਹਨ।

ਭਾਰਤ-ਚੀਨ ਸਰਹੱਦ 'ਤੇ ਦੋਹਾਂ ਮੁਲਕਾਂ ਦੀ ਫੌਜ ਦੀ ਝੜਪ ਮਗਰੋਂ ਜਦੋਂ 20 ਭਾਰਤੀ ਫੌਜੀਆਂ ਦੀ ਮੌਤ ਹੋਈ ਤਾਂ ਭਾਰਤ ਵਿੱਚ ਕਈ ਲੋਕਾਂ ਨੇ ਇਸ ਬੈਨ ਨੂੰ ਚੀਨ ’ਤੇ “ਡਿਜੀਟਲ ਸਟ੍ਰਾਇਕ” ਦੱਸਿਆ ਸੀ।

ਰਿਪੋਰਟ- ਆਮਿਰ ਪੀਰਜ਼ਾਦਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)